ਫੇਸਬੁੱਕ ਉਤੇ ਦੋਸਤੀ ਕਰ ਕੇ ਕੁੜੀ ਕਈ-ਕਈ ਘੰਟੇ ਕਰਦੀ ਰਹੀ ਗੱਲ, ਕਮਰੇ ਵਿਚ ਬੁਲਾ ਕੇ ਧੌਣ ਉਤੇ ਰੱਖ ਦਿੱਤਾ ਦਾਤ, ਫਿਰ ਜੋ ਹੋਇਆ ਜਾਣ ਕੇ ਹੋ ਜਾਓਗੇ ਹੈਰਾਨ

ਫੇਸਬੁੱਕ ਉਤੇ ਦੋਸਤੀ ਕਰ ਕੇ ਕੁੜੀ ਕਈ-ਕਈ ਘੰਟੇ ਕਰਦੀ ਰਹੀ ਗੱਲ, ਕਮਰੇ ਵਿਚ ਬੁਲਾ ਕੇ ਧੌਣ ਉਤੇ ਰੱਖ ਦਿੱਤਾ ਦਾਤ, ਫਿਰ ਜੋ ਹੋਇਆ ਜਾਣ ਕੇ ਹੋ ਜਾਓਗੇ ਹੈਰਾਨ


ਵੀਓਪੀ ਬਿਊਰੋ, ਸ੍ਰੀ ਮਾਛੀਵਾੜਾ ਸਾਹਿਬ : ਲੁਟੇਰਿਆਂ ਨੇ ਲੋਕਾਂ ਨੂੰ ਲੁੱਟਣ ਦਾ ਨਵਾਂ ਢੰਗ ਲੱਭ ਲਿਆ ਹੈ। ਹੁਣ ਕਈ ਲੜਕੀਆਂ ਇਨ੍ਹਾਂ ਲੁਟੇਰਿਆਂ ਨਾਲ ਮਿਲ ਕੇ ਜਨਤਾ ਨੂੰ ਹਨੀ ਟਰੈਪ ਵਿਚ ਫਸਾ ਕੇ ਨਕਦੀ, ਮੋਬਾਈਲ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਸਾਹਮਣੇ ਆਇਆ। ਜਿਥੇ ਇਕ ਲੜਕੀ ਨੇ ਪਹਿਲਾਂ ਇਕ ਨੌਜਵਾਨ ਨਾਲ ਫੇਸਬੁੱਕ ਉਤੇ ਦੋਸਤੀ ਕੀਤੀ। ਉਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਕਈ ਦਿਨ ਗੱਲਾਂ ਕਰਦੀ ਰਹੀ ਤੇ ਫਿਰ ਕਮਰੇ ਵਿਚ ਬੁਲਾ ਲਿਆ।ਫਿਰ ਜੋ ਹੋਇਆ ਉਹ ਵੇਖ ਉਕਤ ਨੌਜਵਾਨ ਦੇ ਹੋਸ਼ ਉਡ ਗਏ। ਲੜਕੀ ਨੇ ਆਪਣੇ ਦੋ ਦੋਸਤਾਂ ਨੂੰ ਕਮਰੇ ਵਿਚ ਬੁਲਾ ਲਿਆ ਤੇ ਨੌਜਵਾਨ ਦੀ ਵੀਡੀਓ ਬਣਾ ਕੇ ਉਸ ਕੋਲੋਂ ਨਕਦੀ, ਮੋਬਾਈਲ ਤੇ ਮੋਟਰਸਾਈਕਲ ਵੀ ਖੋਹ ਲਿਆ।
ਜਾਣਕਾਰੀ ਮੁਤਾਬਕ ਥਾਣਾ ਕੂੰਮਕਲਾਂ ਦੇ ਅਧੀਨ ਆਏ ਇਸ ਮਾਮਲੇ ਵਿਚ ਡਿੰਪਲ ਕੁਮਾਰੀ ਉਰਫ਼ ਪੂਜਾ ਵਾਸੀ ਪਿੰਡ ਫਰਾਏਮੱਲ, ਜ਼ਿਲ੍ਹਾ ਫਿਰੋਜ਼ਪੁਰ, ਗੌਰਵ ਵਾਸੀ ਫਿਰੋਜ਼ਪੁਰ ਕੈਂਟ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਲੜਕੀ ਦਾ ਸ਼ਿਕਾਰ ਹੋਣ ਵਾਲੇ ਸਨੀ ਕੁਮਾਰ ਵਾਸੀ ਪਿੰਡ ਭੱਟਾ, ਥਾਣਾ ਭਰੋਅ, ਜ਼ਿਲਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਤਾਜਪੁਰ ਰੋਡ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਕੁਹਾੜਾ ਵਿਖੇ ਆਯੁਰਵੈਦਿਕ ਹੈਲਥ ਪ੍ਰੋਡਕਟ ਵੇਚਣ ਦਾ ਕੰਮ ਕਰਦਾ ਹੈ।
ਕਰੀਬ 1 ਸਾਲ ਪਹਿਲਾਂ ਉਸਦੀ ਦੋਸਤੀ ਫੇਸਬੁੱਕ ਰਾਹੀਂ ਡਿੰਪਲ ਉਰਫ਼ ਪੂਜਾ ਨਾਲ ਹੋਈ, ਜਿਸ ਨਾਲ ਉਹ ਫੋਨ ’ਤੇ ਵੀ ਗੱਲਬਾਤ ਕਰਦਾ ਰਿਹਾ। ਪੂਜਾ ਨੇ ਦੱਸਿਆ ਕਿ ਉਸਦਾ ਤਲਾਕ ਹੋ ਚੁੱਕਾ ਹੈ ਜੋ ਇਕੱਲੀ ਆਪਣੇ ਬੱਚਿਆਂ ਸਮੇਤ ਕੁਹਾੜਾ ਵਿਖੇ ਕਿਰਾਏ ਮਕਾਨ ਵਿਚ ਰਹਿੰਦੀ ਹੈ। ਲੰਘੀ 4 ਮਈ ਨੂੰ ਪੂਜਾ ਨੇ ਉਸ ਨੂੰ ਆਪਣੇ ਕਮਰੇ ਵਿਚ ਬੁਲਾ ਲਿਆ ਅਤੇ ਜਦੋਂ ਉਹ ਉੱਥੇ ਪੁੱਜਾ ਤਾਂ ਉਸ ਨੂੰ ਕਮਰੇ ’ਚ ਬੰਦ ਕਰ ਲਿਆ। ਪੂਜਾ ਨੇ ਪਹਿਲਾਂ ਹੀ ਆਪਣੇ ਕਮਰੇ ਵਿਚ 2 ਲੜਕੇ ਬੁਲਾਏ ਹੋਏ ਸਨ ਜਿਨ੍ਹਾਂ ’ਚੋਂ ਇੱਕ ਦਾ ਨਾਮ ਗੌਰਵ ਸੀ। ਇਨ੍ਹਾਂ ਦੋਵਾਂ ਲੜਕਿਆਂ ਨੇ ਉਸਦੀ ਗਰਦਨ ਉੱਪਰ ਦਾਤ ਰੱਖ ਲਿਆ ਅਤੇ ਉਸਦੀ ਜੇਬ ’ਚੋਂ 1500 ਰੁਪਏ ਨਕਦੀ, ਉਸਦਾ ਮੋਬਾਈਲ ਫੋਨ ਜਬਰਦਸਤੀ ਖੋਹ ਲਿਆ। ਦੋਵੇਂ ਲੜਕੇ ਤੇ ਪੂਜਾ ਫੋਨ ’ਤੇ ਉਸਦੀ ਜਬਰਦਸਤੀ ਇਹ ਵੀਡੀਓ ਬਣਾਈ ਕਿ ਉਹ ਇੱਥੇ ਉਕਤ ਲੜਕੀ ਨਾਲ ਬਲਾਤਕਾਰ ਕਰਨ ਆਇਆ ਸੀ ਅਤੇ ਉਸ ਕੋਲੋਂ ਮਾਫ਼ੀ ਵੀ ਮੰਗਵਾਈ। ਉਕਤ ਤਿੰਨਾਂ ਨੇ ਉਸਦਾ ਮੋਟਰਸਾਈਕਲ ਦੀ ਚਾਬੀ ਵੀ ਜਬਰਦਸਤੀ ਖੋਹ ਲਈ ਅਤੇ ਬਲੈਕਮੇਲ ਕਰਕੇ ਕਹਿਣ ਲੱਗੇ ਕਿ ਉਹ 35 ਹਜ਼ਾਰ ਹੋਰ ਲੈ ਕੇ ਆਵੇ ਨਹੀਂ ਤਾਂ ਉਸ ਦੀ ਵੀਡੀਓ ਵਾਈਰਲ ਕਰ ਦੇਣਗੇ ਨੌਜਵਾਨ ਸਨੀ ਕੁਮਾਰ ਅਨੁਸਾਰ ਉਸਨੇ ਬੜੇ ਤਰਲੇ ਮਿੰਨਤਾਂ ਕਰ ਕੇ ਇਹ ਕਹਿ ਕੇ ਬਚ ਕੇ ਆਇਆ ਕਿ ਉਹ ਜਲਦ ਪੈਸੇ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਦੇ ਦੇਵੇਗਾ। ਪੁਲਿਸ ਵਲੋਂ ਸਨੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪੂਜਾ, ਗੌਰਵ ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਕੂੰਮਕਲਾਂ ਥਾਣਾ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਪੂਜਾ ਅਤੇ ਗੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਬਲੈਕਮੇਲ ਕਰਕੇ ਖੋਹਿਆ ਮੋਟਰਸਾਈਕਲ, ਮੋਬਾਇਲ ਫੋਨ ਅਤੇ ਲੋਹੇ ਦਾ ਦਾਤ ਵੀ ਬਰਾਮਦ ਕਰ ਲਿਆ ਹੈ।

error: Content is protected !!