ਜਲੰਧਰ ਜ਼ਿਮਨੀ ਚੋਣ; ਵੋਟਾਂ ਦੀ ਗਿਣਤੀ ਜਾਰੀ, ਆਪ ਉਮੀਦਵਾਰ ਸੁਸ਼ੀਲ ਰਿੰਕੂ 39906 ਵੋਟਾਂ ਨਾਲ ਅੱਗੇ, ਕਾਂਗਰਸੀ ਉਮੀਦਵਾਰ ਦੂਜੇ ਸਥਾਨ ਉਤੇ

ਜਲੰਧਰ ਜ਼ਿਮਨੀ ਚੋਣ; ਵੋਟਾਂ ਦੀ ਗਿਣਤੀ ਜਾਰੀ, ਆਪ ਉਮੀਦਵਾਰ ਸੁਸ਼ੀਲ ਰਿੰਕੂ 39906 ਵੋਟਾਂ ਨਾਲ ਅੱਗੇ, ਕਾਂਗਰਸੀ ਉਮੀਦਵਾਰ ਦੂਜੇ ਸਥਾਨ ਉਤੇ


ਵੀਓਪੀ ਬਿਊਰੋ, ਜਲੰਧਰ-ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ਕਾਂਗਰਸ ਦੀ ਕਰਮਜੀਤ ਕੌਰ ਵਿਚਾਲੇ ਟੱਕਰ ਵੇਖਣ ਨੂੰ ਮਿਲ ਰਹੀ ਸੀ ਪਰ ਹੁਣ ਆਪ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੱਡੀ ਲੀਡ ਹਾਸਲ ਕਰ ਲਈ ਹੈ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੂਜੇ ਨੰਬਰ ‘ਤੇ ਹਨ। ਤੀਜੇ ਸਥਾਨ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਹਨ। ਭਾਜਪਾ ਚੌਥੇ ਸਥਾਨ ‘ਤੇ ਹੈ।
ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਹੁਣ 39906 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਦੇ ਖਾਤੇ ਵਿਚ ਹੁਣ ਤਕ 202382 ਵੋਟਾਂ ਹਨ। ਕਾਂਗਰਸ ਦੀ ਕਰਮਜੀਤ ਕੌਰ 86,624 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੀ। ਅਕਾਲੀ ਦਲ-ਬਸਪਾ ਗਠਜੋੜ ਦੇ ਸੁਖਵਿੰਦਰ ਸੁੱਖੀ ਤੀਜੇ ਸਥਾਨ ‘ਤੇ ਹਨ। ਜਦਕਿ ਭਾਜਪਾ ਦੇ ਇੰਦਰ ਇਕਬਾਲ ਸਿੰਘ ਚੌਥੇ ਸਥਾਨ ‘ਤੇ ਹਨ।


ਜਲੰਧਰ ਸੰਸਦੀ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਫੈਸਲਾਕੁੰਨ ਬੜ੍ਹਤ ਬਣਾਈ ਰੱਖੀ ਹੈ। ‘ਆਪ’ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।

error: Content is protected !!