ਗਰਮੀ ਕੱਢ ਰਹੀ ਵੱਟ, ਫਰੀਦਕੋਟ ਰਿਹਾ ਸੂਬੇ ‘ਚ ਸਭ ਤੋਂ ਗਰਮ, 40 ਡਿਗਰੀ ਤੋਂ ਉੱਪਰ ਪਹੁੰਚਿਆ ਪਾਰਾ

ਗਰਮੀ ਕੱਢ ਰਹੀ ਵੱਟ, ਫਰੀਦਕੋਟ ਰਿਹਾ ਸੂਬੇ ‘ਚ ਸਭ ਤੋਂ ਗਰਮ, 40 ਡਿਗਰੀ ਤੋਂ ਉੱਪਰ ਪਹੁੰਚਿਆ ਪਾਰਾ

ਜਲੰਧਰ (ਵੀਓਪੀ ਬਿਊਰੋ) ਪੰਜਾਬ ‘ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਫਰੀਦਕੋਟ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ 15 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਚਲਾ ਗਿਆ।

ਫਰੀਦਾਬਾਦ ਵਿੱਚ ਸਭ ਤੋਂ ਵੱਧ 44.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4 ਡਿਗਰੀ ਵੱਧ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਅਗਲੇ ਦੋ ਦਿਨਾਂ ‘ਚ ਤਾਪਮਾਨ ‘ਚ ਵਾਧਾ ਹੋਵੇਗਾ। ਸ਼ੁੱਕਰਵਾਰ ਨੂੰ ਰਾਜਸਥਾਨ ਦਾ ਬਾਂਸਵਾੜਾ ਦੇਸ਼ ਦਾ ਹੀ ਨਹੀਂ ਦੁਨੀਆ ਦਾ ਸਭ ਤੋਂ ਗਰਮ ਇਲਾਕਾ ਰਿਹਾ। ਇੱਥੇ ਤਾਪਮਾਨ 47 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇਜ਼ ਗਰਮੀ ਨਾ ਸਿਰਫ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇਹ ਮਾਨਸਿਕ ਸਿਹਤ ਲਈ ਵੀ ਘਾਤਕ ਹੈ।

error: Content is protected !!