ਜਲੰਧਰੀਆਂ ਨੇ ਮੁੜ ਰੁਆ ਦਿੱਤਾ ਨੀਟੂ ਸ਼ਟਰਾਂ ਵਾਲਾ, ਲੱਡੂਆਂ ਤਕ ਦੇ ਆਇਆ ਸੀ ਆਰਡਰ, ਕਹਿੰਦਾ, ਜੇ ਜਿਤਾ ਦਿੰਦੇ ਤਾਂ ਸੋਨੇ ਦੀ ਚਿੜੀ ਬਣਾ ਦਿੰਦਾ ਜਲੰਧਰ

ਜਲੰਧਰੀਆਂ ਨੇ ਮੁੜ ਰੁਆ ਦਿੱਤਾ ਨੀਟੂ ਸ਼ਟਰਾਂ ਵਾਲਾ, ਲੱਡੂਆਂ ਤਕ ਦੇ ਆਇਆ ਸੀ ਆਰਡਰ, ਕਹਿੰਦਾ, ਜੇ ਜਿਤਾ ਦਿੰਦੇ ਤਾਂ ਸੋਨੇ ਦੀ ਚਿੜੀ ਬਣਾ ਦਿੰਦਾ ਜਲੰਧਰ


ਵੀਓਪੀ ਬਿਊਰੋ, ਜਲੰਧਰ -ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ। ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਵੀ ਇਸ ਚੋਣ ਵਿਚ ਕਿਸਮਤ ਅਜ਼ਮਾ ਰਿਹਾ ਹੈ ਪਰ ਜਲੰਧਰੀਆਂ ਨੇ ਮੁੜ ਨੀਟੂ ਸ਼ਟਰਾਂ ਵਾਲੇ ਨੂੰ ਰੁਆ ਦਿੱਤਾ ਹੈ।
ਦਰਅਸਲ ‘ਚ ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਤੀਜੇ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ ਰੋਣ ਲੱਗ ਪਿਆ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ। ਨੀਟੂ ਸ਼ਟਰਾਂ ਵਾਲਾ ਆਪਣੀ ਜਿੱਤ ਦੀ ਸੰਭਾਵਨਾ ਨਾਲ ਲੱਡੂ ਲੈ ਕੇ ਆਇਆ ਸੀ ਪਰ ਵੋਟਾਂ ਦੀ ਗਿਣਤੀ ਮਗਰੋਂ ਉਸ ਦੇ ਹੱਥ ਭਾਰੀ ਨਿਰਾਸ਼ਾ ਲੱਗੀ ਹੈ।
ਹਾਲਾਂਕਿ 10 ਵਜੇ ਤੱਕ ਵੋਟਾਂ ਦੀ ਗਿਣਤੀ ਦੌਰਾਨ ਨੀਟੂ ਸ਼ਟਰਾਂ ਵਾਲੇ ਨੂੰ 1497 ਵੋਟਾਂ ਹਾਸਲ ਹੋਈਆਂ ਹਨ। ਪਹਿਲਾਂ ਦੇ ਮੁਕਾਬਲੇ ਨੀਟੂ ਸ਼ਟਰਾਂ ਵਾਲੇ ਦੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ ਪਰ ਉਸ ਦਾ ਰੋਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਹਾਰ ਕਾਰਨ ਉਹ ਕਾਫੀ ਨਮੋਸ਼ੀ ਵਿੱਚ ਚਲਾ ਗਿਆ ਸੀ।


ਇਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ। ਇਸ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ ਕਿ ਜੇਕਰ ਉਹ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਜਾਂਦਾ ਹੈ ਤਾਂ ਉਹ ਜਲੰਧਰ ਨੂੰ ਸੋਨੇ ਦੀ ਚਿੜੀ ਬਣਾ ਦੇਵੇਗਾ। ਉਸ ਨੇ ਵੋਟਾਂ ਪਾਉਣ ਵਾਲੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਵੋਟਾਂ ਪਾਉਣ ਵਾਲਿਆਂ ਲਈ ਹਰ ਸਮੇਂ ਨਾਲ ਖੜ੍ਹਾ ਹਾਂ।

error: Content is protected !!