ਅੱਜ ਹੋਵੇਗੀ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਕੁੜਮਾਈ, ਸ਼ਾਮ ਪੰਜ ਵਜੇ ਇਸ ਸ਼ਹਿਰ ਵਿਚ ਹੋਵੇਗਾ ਸਮਾਗਮ, ਜਾਣੋ ਕੌਣ ਕੌਣ ਹੋਵੇਗਾ ਸ਼ਾਮਲ

ਅੱਜ ਹੋਵੇਗੀ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਕੁੜਮਾਈ, ਸ਼ਾਮ ਪੰਜ ਵਜੇ ਇਸ ਸ਼ਹਿਰ ਵਿਚ ਹੋਵੇਗਾ ਸਮਾਗਮ, ਜਾਣੋ ਕੌਣ ਕੌਣ ਹੋਵੇਗਾ ਸ਼ਾਮਲ


ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਬਾਲੀਵੁਡ ਅਦਾਕਾਰਾ ਪਰਣੀਤੀ ਚੋਪੜਾ ਦੀ ਕੁੜਮਾਈ 13 ਮਈ ਭਾਵ ਅੱਜ ਹੋਣ ਜਾ ਰਹੀ ਹੈ। ਦਿੱਲੀ ਦੇ ਕਪੂਰਥਲਾ ਹਾਊਸ ’ਚ ਇਹ ਪ੍ਰੋਗਰਾਮ ਸ਼ਾਮ ਪੰਜ ਵਜੇ ਸ਼ੁਰੂ ਹੋਵੇਗਾ, ਮੰਗਣੀ ਦੀ ਸੈਰੇਮਨੀ ਬਾਲੀਵੁਡ ਥੀਮ ’ਤੇ ਹੋਵੇਗੀ।
ਪ੍ਰੋਗਰਾਮ ਲਈ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਸਣੇ 150 ਲੋਕਾਂ ਨੂੰ ਸੱਦਾ ਦਿਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਿਯੰਕਾ ਚੋਪੜਾ ਸਣੇ ਰਾਜਨੀਤਿਕ ਅਤੇ ਬਾਲੀਵੁਡ ਦੀਆਂ ਕਈ ਵੱਡੀਆਂ ਹਸਤੀਆਂ ਪ੍ਰੋਗਰਾਮ ’ਚ ਸ਼ਾਮਲ ਹੋਣਗੀਆਂ।


ਰਾਘਵ ਚੱਢਾ ਪਵਨ ਸਚਦੇਵ ਦੀ ਡਿਜ਼ਾਈਨ ਕੀਤੀ ਹੋਈ ਅਚਕਨ ਅਤੇ ਪਰਣੀਤੀ ਚੋਪੜਾ ਮਨੀਸ਼ ਮਲਹੋਤਰਾ ਦੀ ਡਿਜ਼ਾਪਨ ਕੀਤੀ ਹੋਈ ਡਰੈੱਸ ਪਹਿਨੇਗੀ। ਜਾਣਕਾਰੀ ਮੁਤਾਬਕ, ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਕਰੀਬ 5 ਵਜੇ ਹੋਵੇਗੀ। ਸੱਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਸ ਤੋਂ ਬਾਅਦ ਅਰਦਾਸ ਅਤੇ ਫਿਰ ਮੰਗਣੀ ਦੀ ਰਸਮ ਅਤੇ ਉਸ ਤੋਂ ਬਾਅਦ ਡਿਨਰ ਦਾ ਪ੍ਰੋਗਰਾਮ ਰਖਿਆ ਗਿਆ ਹੈ।

error: Content is protected !!