ਮਾਂ ਦਾ ਸਸਕਾਰ ਕਰਨ ਜਾ ਰਹੇ ਪੁੱਤ ਨਾਲ ਵਾਪਰਿਆ ਕੁਝ ਅਜਿਹਾ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਚ ਮਾਂ-ਪੁੱਤ ਦਾ ਇਕੱਠਿਆਂ ਕਰਨਾ ਪਿਆ ਸਸਕਾਰ

ਮਾਂ ਦਾ ਸਸਕਾਰ ਕਰਨ ਜਾ ਰਹੇ ਪੁੱਤ ਨਾਲ ਵਾਪਰਿਆ ਕੁਝ ਅਜਿਹਾ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਚ ਮਾਂ-ਪੁੱਤ ਦਾ ਇਕੱਠਿਆਂ ਕਰਨਾ ਪਿਆ ਸਸਕਾਰ


ਵੀਓਪੀ ਬਿਊਰੋ, ਨਵਾਂ ਸ਼ਹਿਰ : ਪਤਨੀ ਨਾਲ ਸਕੂਟਰੀ ਉਤੇ ਮਾਂ ਦਾ ਸਸਕਾਰ ਕਰਨ ਜਾ ਰਹੇ ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਘਟਨਾ ਪਿੰਡ ਚੱਕ ਹਾਜੀਪੁਰ ’ਚ ਵਾਪਰੀ। ਉਪਰੰਤ ਸੜਕ ਹਾਦਸੇ ’ਚ ਮਾਰੇ ਗਏ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੀ ਮਾਤਾ ਮਲਕੀਅਤ ਕੌਰ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਇਕੱਠਿਆਂ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਆਪਣੀ ਪਤਨੀ ਤੇ ਦੋ ਕੁੱਤਿਆਂ ਨੂੰ ਨਾਲ ਲੈ ਕੇ ਮਾਂ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਐਕਟਿਵਾ ’ਤੇ ਜਾ ਰਿਹਾ ਸੀ, ਨਵਾਂਸ਼ਹਿਰ ਨਜ਼ਦੀਕ ਕਰਿਆਮ ਰੋਡ ਨਹਿਰ ਕੋਲ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ’ਤੇ ਅਵਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਸੀ।


ਦੋਵੇਂ ਕੁੱਤੇ ਵੀ ਮਾਰੇ ਗਏ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਘਟਨਾ ਤੋਂ ਬਾਅਦ ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਬਾਸੀ ਸਕੋਹਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿਤੀ ਹੈ।

error: Content is protected !!