ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਗੋਲੀਆਂ ਮਾਰ ਕੇ ਔਰਤ ਦਾ ਕਤਲ, ਸਰੋਵਰ ਕੋਲ ਖੜ ਕੇ ਸ਼ਰਾਬ ਪੀਣ ਦਾ ਦੋਸ਼

ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਗੋਲੀਆਂ ਮਾਰ ਕੇ ਔਰਤ ਦਾ ਕਤਲ, ਸਰੋਵਰ ਕੋਲ ਖੜ ਕੇ ਸ਼ਰਾਬ ਪੀਣ ਦਾ ਦੋਸ਼

 

ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਰਦੁਆਰਾ ਸਾਹਿਬ ਵਿੱਚ ਇਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਸਰੋਵਰ ਕੋਲ ਸ਼ਰਾਬ ਪੀ ਰਹੀ ਇਕ ਔਰਤ ਦੀ ਇਕ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦ ਕਿ ਇਸ ਘਟਨਾ ’ਚ ਇਕ ਸੇਵਾਦਾਰ ਗੋਲ਼ੀ ਦੇ ਛਰੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ।

ਜ਼ਖ਼ਮੀ ਦੀ ਪਛਾਣ ਸੇਵਾਦਾਰ ਸਾਗਰ ਮਲਹੋਤਰਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਗੋਲ਼ੀ ਚਲਾਉਣ ਵਾਲੇ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।

ਪੁਲਿਸ ਅਨੁਸਾਰ, ਅੱਜ ਰਾਤ ਕਰੀਬ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਕਿ ਸੇਵਾਦਾਰਾਂ ਨੂੰ ਗੁਰਦੁਆਰੇ ਦੇ ਸਰੋਵਰ ਨੇੜੇ ਪਰਮਿੰਦਰ ਕੌਰ ਉਮਰ 32 ਸਾਲ ਵਾਸੀ ਅਰਬਨ ਅਸਟੇਟ ਫੇਜ਼ ਇਕ ਕੋਲ ਸ਼ਰਾਬ ਅਤੇ ਤੰਬਾਕੂ ਬਰਾਮਦ ਹੋਈ ਹੈ।

error: Content is protected !!