ਕਣਕ ਦੀ ਫਸਲ ਘਰ ਲਿਜਾ ਰਹਿਆਂ ਦਾ ਕੈਂਟਰ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਾ, ਇਕ ਪਰਿਵਾਰ ਸਮੇਤ ਪੰਜ ਲੋਕਾਂ ਦੀ ਮੌਤ

ਕਣਕ ਦੀ ਫਸਲ ਘਰ ਲਿਜਾ ਰਹਿਆਂ ਦਾ ਕੈਂਟਰ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਾ, ਇਕ ਪਰਿਵਾਰ ਸਮੇਤ ਪੰਜ ਲੋਕਾਂ ਦੀ ਮੌਤ


ਵੀਓਪੀ ਬਿਊਰੋ, ਕਾਂਗੜਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਧਰਮਸ਼ਾਲਾ ਅਧੀਨ ਯੋਲ ਦੇ ਨਾਲ ਲੱਗਦੇ ਉਥਾਗਰਾਨ ‘ਚ ਇਕ ਕੈਂਟਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 100 ਮੀਟਰ ਹੇਠਾਂ ਖੱਡ ‘ਚ ਜਾ ਡਿੱਗਾ। ਹਾਦਸੇ ‘ਚ ਪਤੀ-ਪਤਨੀ ਤੇ ਧੀ ਸਮੇਤ ਕੁੱਲ ਪੰਜ ਲੋਕਾਂ ਦੀ ਮੌਤ ਹੋ ਗਈ। ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਗੰਭੀਰ ਜ਼ਖ਼ਮੀ ਨੇ ਟਾਂਡਾ ਦੇ ਹਸਪਤਾਲ ਵਿਚ ਦਮ ਤੋੜ ਦਿਤਾ। ਹਾਦਸੇ ‘ਚ ਪੰਜ ਲੋਕ ਜ਼ਖ਼ਮੀ ਹੋ ਗਏ ਹਨ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏਐਸਪੀ ਹਿਤੇਸ਼ ਲਖਨਪਾਲ ਨੇ ਦਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕੈਂਟਰ ‘ਚ ਸਵਾਰ ਲੋਕ ਸ਼ਾਮ ਸਾਢੇ 4 ਵਜੇ ਦੇ ਕਰੀਬ ਖੇਤਾਂ ‘ਚੋਂ ਕਣਕ ਦੀ ਕਟਾਈ ਕਰ ਕੇ ਫ਼ਸਲ ਨੂੰ ਘਰ ਲੈ ਕੇ ਆ ਰਹੇ ਸਨ, ਜਦੋਂ ਫ਼ਸਲ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ | ਕੈਂਟਰ ਵਿਚ ਡਰਾਈਵਰ ਤੇ ਬੱਚਿਆਂ ਸਮੇਤ 10 ਲੋਕ ਸਵਾਰ ਸਨ। ਮ੍ਰਿਤਕਾਂ ਵਿਚ ਸੀਤਾ ਦੇਵੀ (39) ਪਤਨੀ ਸੁਨੀਲ ਕਾਂਤ, ਸੁਨੀਲ ਕਾਂਤ (43) ਪੁੱਤਰ ਬਲਦੇਵ, ਕ੍ਰਿਸ਼ਨਾ (7) ਪੁੱਤਰੀ ਸੁਨੀਲ ਕਾਂਤ ਮਿਲਾਪ ਚੰਦ (ਡਰਾਈਵਰ) ਪੁੱਤਰ ਅਸ਼ੋਕ ਕੁਮਾਰ ਅਤੇ ਆਰਤੀ ਦੇਵੀ (45) ਪਤਨੀ ਕੁਸ਼ਲ ਕੁਮਾਰ ਸ਼ਾਮਲ ਹਨ।


ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ SDRF ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਵੀ ਕੀਤਾ ਗਿਆ। ਪ੍ਰਸ਼ਾਸਨ ਨੇ ਤੁਰੰਤ ਰਾਹਤ ਵਜੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦਿਤੇ ਹਨ।
ਉਧਰ, ਪ੍ਰਿਆ (7) ਪੁੱਤਰੀ ਲਕਸ਼ਮਣ, ਅੰਸ਼ੂ (7) ਪੁੱਤਰ ਸੁਨੀਲ ਕਾਂਤ, ਅਭਿਨਵ (17) ਪੁੱਤਰ ਸੁਨੀਲ, ਸਾਕਸ਼ੀ (17) ਪੁੱਤਰੀ ਗੁਲਸ਼ਨ ਅਤੇ ਅਨਿਲ ਕਾਂਤ (40) ਪੁੱਤਰ ਬਲਦੇਵ ਸਿੰਘ ਹਾਦਸੇ ‘ਚ ਜ਼ਖ਼ਮੀ ਹੋ ਗਏ। ਸਾਰੇ ਮ੍ਰਿਤਕ ਉਥਰਾਗਰਾਨ ਦੇ ਰਹਿਣ ਵਾਲੇ ਹਨ। ਜ਼ਖ਼ਮੀ ਟਾਂਡਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

error: Content is protected !!