ਟਰੂ ਕਾਲਰ ਨੇ ਖੋਲ੍ਹੀ ਆਪ ਨੇਤਾ ਦੀ ਪੋਲ, ਪੁਲਿਸ ਨੇ ਕਰ ਲਿਆ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਵੋਗੇ ਹੈਰਾਨ

ਟਰੂ ਕਾਲਰ ਨੇ ਖੋਲ੍ਹੀ ਆਪ ਨੇਤਾ ਦੀ ਪੋਲ, ਪੁਲਿਸ ਨੇ ਕਰ ਲਿਆ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਵੋਗੇ ਹੈਰਾਨ


ਵੀਓਪੀ ਬਿਊਰੋ, ਸ੍ਰੀ ਗੋਇੰਦਵਾਲ ਸਾਹਿਬ : ਟਰੂ ਕਾਲਰ ਐਪ ਨੇ ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਨੇਤਾ ਦੀ ਅਜਿਹੀ ਪੋਲ ਖੋਲ੍ਹੀ ਕੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮਾਮਲਾ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਇਲਾਕੇ ਦਾ ਹੈ। ਉਕਤ ਨੇਤਾ ਨੇ ਇਕ ਐਨਆਰਾਈ ਦੀ ਪਤਨੀ ਨੂੰ ਵ੍ਹਟਸਐਪ ਗਰੁੱਪ ‘ਚ ਇਤਰਾਜ਼ਯੋਗ ਸੁਨੇਹੇ ਭੇਜੇ। ਇਸ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਰਗੀ ਜ਼ਿੰਮੇਵਾਰੀ ਨਿਭਾ ਚੁੱਕੇ ਵਿਅਕਤੀ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਇਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ ਵਿਦੇਸ਼ ਰਹਿੰਦਾ ਹੈ ਤੇ ਉਹ ਇਕ ਘਰੇਲੂ ਔਰਤ ਹੈ। ਉਸਦੇ ਮੋਬਾਈਲ ਨੰਬਰ ’ਤੇ ਚਲਦੇ ਵ੍ਹਟਸਐਪ ਉੱਪਰ 28 ਅਪ੍ਰੈਲ ਨੂੰ ਰਾਤ ਕਰੀਬ ਸਵਾ 8 ਵੱਖ-ਵੱਖ ਨੰਬਰਾਂ ਤੋਂ ਵਟਸਐਪ ਮੈਸੇਜ ਤੇ ਫੋਨ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਜਿਸ ਵਿਚ ਉਸ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ। ਫਿਰ ਕਿਸੇ ਹੋਰ ਮੋਬਾਈਲ ਫੋਨ ਨੰਬਰ ਤੋਂ ਉਸਦੇ ਵ੍ਹਟਸਐਪ ਮੈਸੇਜ ਆਏ, ਜਿਸ ਨੇ ਦੱਸਿਆ ਕਿ ਇਕ ਵ੍ਹਟਸਐਪ ਗਰੁੱਪ ਵਿਚ ਉਸਦੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਿਚ ਮੈਸੇਜ ਪਾਇਆ ਗਿਆ ਹੈ। ਜਿਸ ਦਾ ਸਕਰੀਨ ਸ਼ਾਟ ਉਸਨੇ ਵੇਖਿਆ ਤਾਂ ਉਸ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ, ਕਿਉਂਕਿ ਗਰੁੱਪ ਵਿਚ ਉਸ ਦੀ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲੇ ਸ਼ਬਦ ਲਿਖੇ ਹੋਏ ਸਨ।


ਜਦੋਂ ਗਰੁੱਪ ਵਿਚ ਮੈਸੇਜ ਪਾਉਣ ਵਾਲੇ ਨੰਬਰ ਨੂੰ ਟਰੂ ਕਾਲਰ ਉਤੇ ਸਰਚ ਕਰਕੇ ਵੇਖਿਆ ਤਾਂ ਇਹ ਨੰਬਰ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਛਾਪੜੀ ਸਾਹਿਬ ਦੇ ਨਾਂ ’ਤੇ ਹੋਣ ਦੀ ਜਾਣਕਾਰੀ ਮਿਲੀ। ਉਸ ਵੱਲੋਂ ਗਰੁੱਪ ਵਿਚ ਗਲਤ ਸੁਨੇਹੇ ਪਾਉਣ ਕਰ ਕੇ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਸ਼ਰਮ ਦੇ ਮਾਰੇ ਪਹਿਲਾਂ ਤਾਂ ਉਸ਼ ਨੇ ਕਿਸੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਪਰ ਹੁਣ ਉਸਨੇ ਆਪਣੀ ਸੱਸ ਅਤੇ ਮਾਮੇ ਨੂੰ ਨਾਲ ਲੈ ਕੇ ਮਾਮਲਾ ਪੁਲਿਸ ਦੇ ਧਿਆਨ ਵਿਚ ਲੈ ਆਂਦਾ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!