ਗਰਮੀ ਕੱਢ ਰਹੀ ਵੱਟ… ਫਤਹਿਗੜ੍ਹ ਸਾਹਿਬ ਰਿਹਾ 41.5 ਡਿਗਰੀ ਨਾਲ ਪੰਜਾਬ ‘ਚ ਸਭ ਤੋਂ ਗਰਮ ਸ਼ਹਿਰ, ਜਾਣੋ ਆਪਣੇ ਸ਼ਹਿਰਾਂ ਦਾ ਹਾਲ

ਗਰਮੀ ਕੱਢ ਰਹੀ ਵੱਟ… ਫਤਹਿਗੜ੍ਹ ਸਾਹਿਬ ਰਿਹਾ 41.5 ਡਿਗਰੀ ਨਾਲ ਪੰਜਾਬ ‘ਚ ਸਭ ਤੋਂ ਗਰਮ ਸ਼ਹਿਰ, ਜਾਣੋ ਆਪਣੇ ਸ਼ਹਿਰਾਂ ਦਾ ਹਾਲ

 

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ‘ਚ ਬੁੱਧਵਾਰ ਤੋਂ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫਿਲਹਾਲ ਗਰਮੀ ਤੋਂ ਰਾਹਤ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਹੈ। ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹੇਗਾ। ਕੁਝ ਸ਼ਹਿਰਾਂ ਵਿੱਚ ਤਾਪਮਾਨ ਦੋ ਤੋਂ ਤਿੰਨ ਡਿਗਰੀ ਤੱਕ ਵਧ ਸਕਦਾ ਹੈ।

ਮੰਗਲਵਾਰ ਨੂੰ ਤਾਪਮਾਨ ‘ਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਜਦੋਂ ਕਿ ਫਤਿਹਗੜ੍ਹ ਸਾਹਿਬ 41.5 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ‘ਚ ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ, ਲੁਧਿਆਣਾ 40.3, ਪਟਿਆਲਾ 41.3, ਪਠਾਨਕੋਟ 40.1, ਬਠਿੰਡਾ 40.2, ਬਰਨਾਲਾ 40.1, ਜਲੰਧਰ 39.6, ਮੋਗਾ 38.8, ਮੋਹਾਲੀ 40.9 ਅਤੇ ਰੋਪੜ ‘ਚ 40.9 ਡਿਗਰੀ ਦਰਜ ਕੀਤਾ ਗਿਆ।

error: Content is protected !!