2000 ਦੇ ਨੋਟ ਬੰਦ ਕਰਨ ਉਤੇ ਕੇਜਰੀਵਾਲ ਦਾ ਪੀਐਮ ਮੋਦੀ ਉਤੇ ਤਿੱਖਾ ਹਮਲਾ, ਕਿਹਾ-ਇਸੇ ਲਈ ਕਹਿੰਦੇ ਹਾਂ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ ਹੋਣਾ ਚਾਹੀਦੈ

2000 ਦੇ ਨੋਟ ਬੰਦ ਕਰਨ ਉਤੇ ਕੇਜਰੀਵਾਲ ਦਾ ਪੀਐਮ ਮੋਦੀ ਉਤੇ ਤਿੱਖਾ ਹਮਲਾ, ਕਿਹਾ-ਇਸੇ ਲਈ ਕਹਿੰਦੇ ਹਾਂ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ ਹੋਣਾ ਚਾਹੀਦੈ


ਵੀਓਪੀ ਬਿਊਰੋ, ਨੈਸ਼ਨਲ-ਆਰਬੀਆਈ ਨੇ ਮੁੜ ਨੋਟਬੰਦੀ ਕਰ ਦਿੱਤੀ ਹੈ। 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਜਿਹੜੇ ਨੋਟ ਛਾਪੇ ਗਏ ਹਨ, ਉਨ੍ਹਾਂ ਨੂੰ 30 ਸਤੰਬਰ 2023 ਤੱਕ ਬਦਲਿਆ ਜਾ ਸਕਦਾ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ।
ਦਿੱਲੀ ਦੇ ਸੀਐਮ ਨੇ ਕਿਹਾ ਕਿ ਇਸ ਲਈ ਅਸੀਂ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ। ਅਨਪੜ੍ਹ ਪ੍ਰਧਾਨ ਮੰਤਰੀ ਕੋਈ ਵੀ ਕੁਝ ਵੀ ਕਹਿ ਸਕਦਾ ਹੈ।


CM ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਪਹਿਲਾਂ ਕਹਿੰਦੇ ਸੀ 2000 ਦਾ ਨੋਟ ਲਿਆਉਣ ਨਾਲ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ। ਹੁਣ ਕਹਿ ਰਹੇ ਹਨ ਕਿ 2000 ਦੇ ਨੋਟ ਨੂੰ ਬੰਦ ਕਰਨ ਨਾਲ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਇਸ ਲਈ ਅਸੀਂ ਕਹਿੰਦੇ ਹਾਂ ਕਿ PM ਨੂੰ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ। ਅਨਪੜ੍ਹ PM ਕੋਈ ਕੁਝ ਵੀ ਕਹਿ ਜਾਂਦਾ ਹੈ। ਉਸ ਨੂੰ ਸਮਝ ਨਹੀਂ ਆਉਂਦੀ। ਭੁਗਤਣਾ ਜਨਤਾ ਨੂੰ ਪੈਂਦਾ ਹੈ।”

 

error: Content is protected !!