ਇੰਨੋਸੈਂਟ ਹਾਰਟਸ ਦੇ ਸੰਸਥਾਪਕ ਨਿਰਦੇਸ਼ਕ ਮੈਡਮ ਕਮਲੇਸ਼ ਬੌਰੀ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ

ਇੰਨੋਸੈਂਟ ਹਾਰਟਸ ਦੇ ਸੰਸਥਾਪਕ ਨਿਰਦੇਸ਼ਕ ਮੈਡਮ ਕਮਲੇਸ਼ ਬੌਰੀ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ


ਵੀਓਪੀ ਬਿਊਰੋ – ਮੈਡਮ ਕਮਲੇਸ਼ ਬੌਰੀ (ਸੰਸਥਾਪਕ ਡਾਇਰੈਕਟਰ, ਇੰਨੋਸੈਂਟ ਹਾਰਟਸ) ਦੀ ਬਰਸੀ ਮੌਕੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 22 ਮਈ ਨੂੰ ਇੰਨੋਸੈਂਟ ਹਾਰਟਸ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।ਕੈਂਪ ਦਾ ਆਯੋਜਨ ਡਾ: ਰੋਹਨ ਬੌਰੀ (ਐਮ.ਐਸ. ਓਫਥੈਲਮੋਲੋਜੀ) (ਐਫ.ਪੀ.ਆਰ.ਐਸ. ਫੈਕੋ ਰਿਫਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ) ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਇਸ ਮੌਕੇ ਉੱਤੇ ਇੰਨੋਸੈਂਟ ਆਈ ਸੈਂਟਰ ਦੇ ਪ੍ਰਮੁੱਖ ਡਾ: ਰੋਹਨ ਨੇ ‘ਵਿਜ਼ਨ ਕਮਲੇਸ਼’ ਪ੍ਰੋਜੈਕਟ ਤਹਿਤ ਇੰਨੋਸੈਂਟ ਹਾਰਟਸ ਨਾਲ ਜੁੜੇ ਸਹਾਇਕ ਸਟਾਫ਼ ਦੇ ਹਰੇਕ ਮੈਂਬਰ ਦੀਆਂ ਅੱਖਾਂ ਦੀ ਜਾਂਚ ਕੀਤੀ | ਜਿਨ੍ਹਾਂ ਨੂੰ ਸਰਜਰੀ ਦੀ ਲੋੜ ਸੀ, ਉਨ੍ਹਾਂ ਦੀ ਸਹੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਵੀ ਕੀਤੀ ਗਈ, ਜੋ ਕਿ ਬਿਲਕੁਲ ਮੁਫ਼ਤ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਾ ਸਿਰਫ਼ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਸੱਗੋਂ ਐਨਕਾਂ ਵੀ ਦਿੱਤੀਆਂ ਗਈਆਂ।

ਡਾ: ਪਲਕ ਬੌਰੀ (ਡਾਇਰੈਕਟਰ ਸੀ.ਐਸ.ਆਰ.) ਨੇ ਦੱਸਿਆ ਕਿ ਇਹ ਕੈਂਪ ਬਿਲਕੁਲ ਮੁਫ਼ਤ ਸੀ। ਕੇਵਲ ਅੱਖਾਂ ਦੀ ਹੀ ਨਹੀਂ ਬਲਕਿ ਹੋਰ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਵੀ ਟਰੱਸਟ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ ਅਤੇ ਭਵਿੱਖ ‘ਚ ਹੋਰ ਵੀ ਲਗਾਏ ਜਾਣਗੇ। ਬੌਰੀ ਮੈਮੋਰੀਅਲ ਟਰੱਸਟ ਹਮੇਸ਼ਾ ਹੀ ਸਮਾਜ ਦੀ ਸੇਵਾ ਲਈ ਤਤਪਰ ਰਹਿੰਦਾ ਹੈ।

error: Content is protected !!