ਅੰਮ੍ਰਿਤਸਰ ਹਵਾਈ ਅੱਡੇ ਉਤੇ ਲੰਡਨ ਦੀ ਫਲਾਈਟ ਲੈਣ ਪੁੱਜੀ ਔਰਤ ਨੂੰ ਚੈਕਿੰਗ ਬਹਾਨੇ ਲੈ ਗਿਆ ਟਰਮੀਨਲ ਬਿਲਡਿੰਗ ਅੰਦਰ, ਕਰ ਦਿੱਤਾ ਸ਼ਰਮਨਾਕ ਕਾਰਾ

ਅੰਮ੍ਰਿਤਸਰ ਹਵਾਈ ਅੱਡੇ ਉਤੇ ਲੰਡਨ ਦੀ ਫਲਾਈਟ ਲੈਣ ਪੁੱਜੀ ਔਰਤ ਨੂੰ ਚੈਕਿੰਗ ਬਹਾਨੇ ਲੈ ਗਿਆ ਟਰਮੀਨਲ ਬਿਲਡਿੰਗ ਅੰਦਰ, ਕਰ ਦਿੱਤਾ ਸ਼ਰਮਨਾਕ ਕਾਰਾ

ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਲੰਡਨ ਜਾਣ ਲਈ ਫਲਾਈਟ ਲੈਣ ਵਾਸਤੇ ਪੁੱਜੀ ਔਰਤ ਨਾਲ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਹਵਾਈ ਅੱਡੇ ਉਤੇ ਤਾਇਨਾਤ ਇਕ ਮੁਲਾਜ਼ਮ ਨੇ ਚੈਕਿੰਗ ਕਰਨ ਦੇ ਬਹਾਨੇ ਉਕਤ ਬਜ਼ੁਰਗ ਔਰਤ ਦੇ ਗਹਿਣੇ ਲੁੱਟ ਲਏ।
ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਬਜ਼ੁਰਗ ਔਰਤ ਲੰਡਨ ਜਾਣ ਵਾਲੀ ਫਲਾਈਟ ਵਿਚ ਸਵਾਰ ਹੋ ਰਹੀ ਸੀ ਤਾਂ ਏਅਰਪੋਰਟ ’ਤੇ ਤਾਇਨਾਤ ਇਕ ਲੋਡਰ ਉਕਤ ਔਰਤ ਨੂੰ ਚੈਕਿੰਗ ਦੇ ਬਹਾਨੇ ਟਰਮੀਨਲ ਬਿਲਡਿੰਗ ਦੇ ਅੰਦਰ ਲੈ ਗਿਆ, ਜਿੱਥੇ ਉਸ ਨੇ ਧੋਖੇ ਨਾਲ ਉਸ ਦੇ 2 ਸੋਨੇ ਦੇ ਕੰਗਨ ਉਤਾਰ ਲਏ। ਇਸ ਤੋਂ ਬਾਅਦ ਜਨਾਨੀ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋ ਗਈ। ਏਅਰਪੋਰਟ ’ਤੇ ਉਨ੍ਹਾਂ ਦੀ ਧੀ ਜਸਵੀਰ ਕੌਰ ਨੇ ਏਅਰਪੋਰਟ ਸਟੇਸ਼ਨ ’ਤੇ ਆਪਣੇ ਬਿਆਨ ਦਰਜ ਕਰਵਾਏ ।
ਵਧੀਕ ਡਾਇਰੈਕਟਰ ਜਨਰਲ ਪੁਲਿਸ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ. ਪੀ. ਐੱਸ., ਏਡੀਸੀਪੀ ਪ੍ਰਭਜੋਤ ਸਿੰਘ ਅਤੇ ਏਸੀਪੀ ਕਮਲਜੀਤ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਤੇ ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਲੋਡਰ ਨੂੰ ਕਾਬੂ ਕਰ ਲਿਆ। ਅੰਮ੍ਰਿਤਸਰ ਏਅਰਪੋਰਟ ਦੀ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਗੋਪੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਜਾਂਚ ਟੀਮ ਨੇ 57.020 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ। ਪੁਲਿਸ ਨੇ ਜਨਾਨੀ ਕੋਲੋਂ ਚੋਰੀ ਕੀਤੇ ਦੋ ਕੰਗਨ ਇੱਕ ਮੁਲਜ਼ਮ ਦੇ ਘਰੋਂ ਅਤੇ ਦੂਜਾ ਉਸ ਦੇ ਬੁਲਟ ਮੋਟਰਸਾਈਕਲ ਵਿਚੋਂ ਬਰਾਮਦ ਕੀਤਾ। ਪੁਲਿਸ ਨੇ ਉਸ ਦਾ ਬੁਲਟ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!