ਅਧਿਆਪਕ ਨੇ ਮੋਬਾਈਲ ਜ਼ਬਤ ਕੀਤਾ ਤਾਂ ਵਿਦਿਆਰਥਣ ਨੇ ਮਚਾ ਦਿੱਤਾ ਸਕੂਲ ਹੋਸਟਲ, ਅੱਗ ਦੀ ਲਪੇਟ ਵਿਚ ਆਉਣ ਨਾਲ 20 ਨਿਰਦੋਸ਼ਾਂ ਦੀ ਦਰਦਨਾਕ ਮੌਤ

ਅਧਿਆਪਕ ਨੇ ਮੋਬਾਈਲ ਜ਼ਬਤ ਕੀਤਾ ਤਾਂ ਵਿਦਿਆਰਥਣ ਨੇ ਮਚਾ ਦਿੱਤਾ ਸਕੂਲ ਹੋਸਟਲ, ਅੱਗ ਦੀ ਲਪੇਟ ਵਿਚ ਆਉਣ ਨਾਲ 20 ਨਿਰਦੋਸ਼ਾਂ ਦੀ ਦਰਦਨਾਕ ਮੌਤ


ਵੀਓਪੀ ਬਿਊਰੋ, ਇੰਟਰਨੈਸ਼ਨਲ : ਬੱਚਿਆਂ ਉਤੇ ਮੋਬਾਈਲ ਦਾ ਕਰੇਜ਼ ਇਸ ਹੱਦ ਤਕ ਵੱਧ ਚੁੱਕਾ ਹੈ ਕਿ ਉਹ ਇਕ ਪਲ ਵੀ ਮੋਬਾਈਲ ਫੋਨ ਨੂੰ ਖੁਦ ਤੋਂ ਦੂਰ ਨਹੀਂ ਕਰਦੇ। ਇਸੇ ਤਰ੍ਹਾਂ ਦੀ ਇਕ ਵਿਦਿਆਰਥਣ ਦੀ ਮੋਬਾਈਲ ਦੀ ਲਤ ਨੇ 20 ਲੋਕਾਂ ਦੀ ਜਾਨ ਲੈ ਲਈ। ਦਰਅਸਲ, ਲੜਕੀ ਸਕੂਲ ‘ਚ ਆਪਣਾ ਮੋਬਾਈਲ ਨਾਲ ਲੈ ਕੇ ਆਈ ਸੀ। ਅਧਿਆਪਕ ਵੱਲੋਂ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਸੀ। ਇਸ ਕਾਰਨ ਵਿਦਿਆਰਥਣ ਨੂੰ ਗੁੱਸਾ ਆ ਗਿਆ, ਜਿਸ ਤੋਂ ਬਾਅਦ ਉਸ ਨੇ ਸਕੂਲ ਦੇ ਹੋਸਟਲ ਨੂੰ ਅੱਗ ਲਾ ਦਿੱਤੀ। ਵਿਦਿਆਰਥਣ ਵੱਲੋਂ ਲਗਾਈ ਅੱਗ ਵਿੱਚ ਹੋਸਟਲ ਸੜਨ ਲੱਗਾ ਤੇ ਕੁਝ ਹੀ ਸਮੇਂ ਵਿੱਚ ਸੜ ਕੇ ਖੰਡਰ ‘ਚ ਤਬਦੀਲ ਹੋ ਗਿਆ। ਵਿਦਿਆਰਥਣ ਦੀ ਇਸ ਹਰਕਤ ਕਾਰਨ ਨਾ ਸਿਰਫ਼ ਹੋਸਟਲ ਸੜ ਗਿਆ, ਸਗੋਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਅਤੇ ਸਟਾਫ਼ ਸਮੇਤ ਕੁਲ 20 ਨਿਰਦੋਸ਼ ਲੋਕ ਅੱਗ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਦੱਖਣੀ ਅਮਰੀਕਾ ਦੇ ਦੇਸ਼ ਗੁਆਨਾ ਦਾ ਹੈ। ਖੁਦ ਵੀ ਜ਼ਖ਼ਮੀ ਵਿਦਿਆਰਥਣ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 9 ਹੋਰ ਲੋਕਾਂ ਦਾ ਇਲਾਜ ਵੀ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਬੱਚਿਆਂ ਦੀ ਉਮਰ 12 ਤੋਂ 18 ਸਾਲ ਦੇ ਵਿਚਕਾਰ ਹੈ।
ਇਸ ਖੌਫਨਾਕ ਘਟਨਾ ‘ਚ ਦੋਸ਼ੀ ਵਿਦਿਆਰਥਣ ਸਮੇਤ 10 ਲੋਕ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਹਸਪਤਾਲ ‘ਚ ਜ਼ੇਰੇ ਇਲਾਜ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਵਿਦਿਆਰਥਣ ਨੂੰ ਪੁਲਿਸ ਨੇ ਹਸਪਤਾਲ ‘ਚੋਂ ਹੀ ਹਿਰਾਸਤ ‘ਚ ਲੈ ਲਿਆ ਹੈ। ਉਹ ਨਾਬਾਲਗ ਹੈ ਤੇ ਉਮਰ ਸਿਰਫ 14 ਸਾਲ ਹੈ।


ਡੇਲੀ ਮੇਲ ‘ਚ ਛਪੀ ਖ਼ਬਰ ਮੁਤਾਬਕ ਗੁਆਨਾ ਦੇ ਇਕ ਸਕੂਲ ਦੇ ਲੜਕੀਆਂ ਦੇ ਹੋਸਟਲ ‘ਚ ਸੋਮਵਾਰ ਰਾਤ ਨੂੰ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਅੱਗ ਨੇ ਹੋਸਟਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਅੱਗ ਦੀ ਲਪੇਟ ‘ਚ ਕਈ ਵਿਦਿਆਰਥਣਾਂ ਅਤੇ ਸਟਾਫ਼ ਫਸ ਗਏ। ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ ਪਰ ਜਦੋਂ ਤੱਕ ਟੀਮ ਅੱਗ ਬੁਝਾ ਸਕੀ, ਉਦੋਂ ਤੱਕ ਅੱਗ ਦੀ ਲਪੇਟ ਵਿੱਚ ਆ ਕੇ 20 ਲੋਕਾਂ ਦੀ ਮੌਤ ਹੋ ਚੁੱਕੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੋਸਟਲ ਨੂੰ ਅੱਗ ਲਾਉਣ ਵਾਲੀ ਲੜਕੀ ਵੀ ਇਸ ਘਟਨਾ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

error: Content is protected !!