ਮਾਂ ਦੀ ਹੋ ਚੁੱਕੀ ਸੀ ਮੌਤ, ਪਿਤਾ ਨੇ ਨਾਬਾਲਿਗਾ ਧੀ ਨਾਲ ਹੀ ਕੀਤਾ ਮੂੰਹ ਕਾਲਾ, ਫਰਾਰ ਮੁਲਜ਼ਮ ਦੀ ਭਾਲ ਵਿਚ ਜੁਟੀ ਪੁਲਿਸ

ਮਾਂ ਦੀ ਹੋ ਚੁੱਕੀ ਸੀ ਮੌਤ, ਪਿਤਾ ਨੇ ਨਾਬਾਲਿਗਾ ਧੀ ਨਾਲ ਹੀ ਕੀਤਾ ਮੂੰਹ ਕਾਲਾ, ਫਰਾਰ ਮੁਲਜ਼ਮ ਦੀ ਭਾਲ ਵਿਚ ਜੁਟੀ ਪੁਲਿਸ


ਵੀਓਪੀ ਬਿਊਰੋ, ਤਰਨਤਾਰਨ- ਜ਼ਿਲ੍ਹੇ ਅਧੀਨ ਆਉਂਦੇ ਇਕ ਪਿੰਡ ਦੇ ਨਿਵਾਸੀ ਇਕ ਕਲਯੁਗੀ ਪਿਓ ਵੱਲੋਂ ਆਪਣੀ 17 ਸਾਲਾ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਭਰਜਾਈ ਦੇ ਬਿਆਨਾਂ ’ਤੇ ਪੀੜਤਾ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਿਸ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤਾ ਦੀ ਤਾਈ ਨੇ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 26 ਮਈ ਦੀ ਰਾਤ 8 ਵਜੇ ਜਦੋਂ ਉਹ ਆਪਣੇ ਘਰ ’ਚ ਪਰਿਵਾਰ ਸਮੇਤ ਸੁੱਤੀ ਪਈ ਸੀ ਤਾਂ ਉਸ ਦੇ ਗੁਆਂਢ ’ਚ ਰਹਿੰਦੇ ਉਸ ਦੇ ਦਿਓਰ ਦੇ ਘਰ ਅੰਦਰੋਂ ਉਸ ਦੀ ਭਤੀਜੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਆਪਣੇ ਪਤੀ ਸਮੇਤ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਈ ਤਾਂ ਉਸ ਦਾ ਦਿਓਰ ਆਪਣੀ 17 ਸਾਲਾ ਧੀ ਨਾਲ ਬਿਨਾਂ ਕੱਪੜਿਆਂ ਤੋਂ ਲੇਟਿਆ ਪਿਆ ਸੀ, ਜੋ ਉਸ ਨੂੰ ਵੇਖ ਮੌਕੇ ਤੋਂ ਫ਼ਰਾਰ ਹੋ ਗਿਆ। ਮੁਦਈ ਨੇ ਦੱਸਿਆ ਕਿ ਉਸ ਦੀ ਦਰਾਣੀ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਉਸ ਦੀ 17 ਸਾਲਾ ਧੀ ਪਿਤਾ ਨਾਲ ਰਹਿੰਦੀ ਸੀ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਮੈਡਮ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਤਹਿਤ ਮਾਮਲਾ ਦਰਜ ਕਰ ਕੇ ਫ਼ਰਾਰ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!