ਪਹਿਲਾਂ ਫੇਸਬੁੱਕ ਉਤੇ ਕੀਤੀ ਦੋਸਤੀ, ਮਿਲਣ ਲਈ ਬੁਲਾਇਆ ਘਰ, ਮੌਕਾ ਮਿਲਦਿਆਂ ਹੀ ਫੀਮੇਲ ਫੇਸਬੁੱਕ ਫਰੈਂਡ ਨੇ ਬਦਲ ਲਿਆ ਰੰਗ, ਕੁੱਟਿਆ ਕਰ ਡਰਾ-ਧਮਕਾ ਕੇ 3.54 ਲੱਖ ਲੁੱਟੇ

ਪਹਿਲਾਂ ਫੇਸਬੁੱਕ ਉਤੇ ਕੀਤੀ ਦੋਸਤੀ, ਮਿਲਣ ਲਈ ਬੁਲਾਇਆ ਘਰ, ਮੌਕਾ ਮਿਲਦਿਆਂ ਹੀ ਫੀਮੇਲ ਫੇਸਬੁੱਕ ਫਰੈਂਡ ਨੇ ਬਦਲ ਲਿਆ ਰੰਗ, ਕੁੱਟਿਆ ਕਰ ਡਰਾ-ਧਮਕਾ ਕੇ 3.54 ਲੱਖ ਲੁੱਟੇ


ਵੀਓਪੀ ਬਿਊਰੋ, ਫਿਰੋਜ਼ਪੁਰ : ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਨੂੰ ਸੋਸ਼ਲ ਮੀਡੀਆ ਉਤੇ ਦੋਸਤੀ ਕਰਨੀ ਮਹਿੰਗੀ ਪੈ ਗਈ। ਫੇਸਬੁੱਕ ਫ੍ਰੈਂਡ ਨੇ ਉਸ ਘਰ ਮਿਲਣ ਲਈ ਬੁਲਾਇਆ। ਸਾਥੀਆਂ ਨਾਲ ਮਿਲ ਕੇ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਉਸ ਦਾ ਸਾਰਾ ਸਾਮਾਨ ਤੇ ਨਕਦੀ ਲੁੱਟ ਲਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਹ ਘਟਨਾ ਸਤੀਏਵਾਲਾ ਦੇ ਕੋਲ ਸਥਿਤ ਗੁਰੂ ਕਰਮ ਸਿੰਘ ਨਗਰ ਦੀ ਦੱਸੀ ਜਾ ਰਹੀ ਹੈ।
ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬੀਐੱਸਐਫ. ਦੇ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੱਕ ਅਰਾਈਆਂ ਵਾਲਾ ਹੈੱਡਕੁਆਰਟਰ, ਅਬੋਹਰ ਸੈਕਟਰ ‘ਚ ਤਾਇਨਾਤ ਹੈ। 20 ਮਈ ਨੂੰ ਉਹ ਅਬੋਹਰ ‘ਚ ਡਾਕ ਦੇਣ ਤੋਂ ਬਾਅਦ ਗੰਗਾਨਗਰ ਇੰਟਰਸਿਟੀ ਟਰੇਨ ਰਾਹੀਂ ਫਿਰੋਜ਼ਪੁਰ ਆ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੀ ਫੇਸਬੁੱਕ ਫ੍ਰੈਂਡ ਅਮਨਦੀਪ ਕੌਰ ਉਰਫ ਰੱਜੀ ਵਾਸੀ ਗੁਰੂ ਕਰਮ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਜਵਾਨ ਨੇ ਦੱਸਿਆ ਕਿ ਜਦ ਉਹ ਅਮਨਦੀਪ ਕੌਰ ਦੇ ਘਰ ਪਹੁੰਚਿਆ ਤਾਂ ਉਥੇ ਕੁਝ ਹੋਰ ਲੋਕ ਆ ਗਏ। ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਪਰਸ, ਫੋਨ, ਏ. ਟੀ. ਐੱਮ. ਕਾਰਡ, ਪੈਨ ਕਾਰਡ, ਆਧਾਰ ਕਾਰਡ, ਕਰੇਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਆਈ ਕਾਰਡ ਅਤੇ 1200 ਰੁਪਏ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸਦੀ ਪਤਨੀ ਦੇ ਅਕਾਊਂਟ ਤੋਂ 3.54 ਲੱਖ ਰੁਪਏ ਕਢਵਾ ਲਏ ਅਤੇ ਉਸ ਨੂੰ ਧਮਕੀਆਂ ਦੇ ਕੇ ਭਜਾ ਦਿੱਤਾ।


ਥਾਣਾ ਸਦਰ ਦੇ ਏ. ਐੱਸ. ਆਈ . ਪਵਨ ਕੁਮਾਰ ਦੇ ਅਨੁਸਾਰ ਜਵਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਅਮਨਦੀਪ ਕੌਰ, ਉਸਦੇ ਪਤੀ ਦਾਨਿਸ਼, ਸਾਥੀਆਂ ਪਿੰਕੀ, ਮੰਜੇਸ਼ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!