ਬੱਸ ਹਾਦਸਾ; ਇਕੋ ਪਰਿਵਾਰ ਦੇ ਹਨ ਮਾਰੇ ਗਏ 10 ਸ਼ਰਧਾਲੂ, ਬੱਚੇ ਦੇ ਮੁੰਡਨ ਲਈ ਜਾ ਰਹੇ ਸੀ ਕੱਟੜਾ

ਬੱਸ ਹਾਦਸਾ; ਇਕੋ ਪਰਿਵਾਰ ਦੇ ਹਨ ਮਾਰੇ ਗਏ 10 ਸ਼ਰਧਾਲੂ, ਬੱਚੇ ਦੇ ਮੁੰਡਨ ਲਈ ਜਾ ਰਹੇ ਸੀ ਕੱਟੜਾ

ਵੀਓਪੀ ਬਿਊਰੋ, ਅੰਮਿ੍ਤਸਰ : ਅੱਜ ਤੜਕੇ ਵਾਪਰੇ ਬੱਸ ਹਾਦਸੇ ਵਿਚ ਮਾਰੇ ਜਾਣ ਵਾਲੇ 10 ਜਣੇ ਇਕੋ ਪਰਿਵਾਰ ਨਾਲ ਸਬੰਧਤ ਸਨ। ਉਹ ਆਪਣੇ ਬੱਚੇ ਦੇ ਮੁੰਡਨ ਕਰਵਾਉਣ ਲਈ ਕੱਟੜਾ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ।
ਅੰਮ੍ਰਿਤਸਰ ਤੋਂ ਕੱਟੜਾ ਸ਼੍ਰੀ ਵੈਸ਼ਨੋ ਦੇਵੀ ਜਾ ਰਹੀ ਬੱਸ ਕੱਟੜਾ ਦੇ ਝਝਾਰ ਕੋਟਲੀ ਇਲਾਕੇ ਵਿਚ ਟੋਏ ਵਿੱਚ ਡਿੱਗ ਗਈ। ਪਤਾ ਲੱਗਾ ਹੈ ਕਿ ਬੱਸ ‘ਚ 72 ਲੋਕ ਸਵਾਰ ਸਨ। ਮਰਨ ਵਾਲਿਆਂ ਦੀ ਗਿਣਤੀ ਦਸ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਦੂਜੇ ਪਾਸੇ ਜੰਮੂ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ।ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਸੋਮਵਾਰ ਦੇਰ ਰਾਤ ਫਤਿਹਗੜ੍ਹ ਚੂੜੀਆਂ ਰੋਡ ਤੋਂ ਕਟੜਾ ਲਈ ਰਵਾਨਾ ਹੋਈ ਸੀ। ਬੱਸ ਵਿੱਚ 72 ਲੋਕ ਸਵਾਰ ਸਨ ਅਤੇ ਇੱਕੋ ਪਰਿਵਾਰ ਦੇ 12 ਜੀਅ ਆਪਣੇ ਬੱਚੇ ਦੇ ਮੁੰਡਨ ਕਰਵਾਉਣ ਕਟੜਾ ਜਾ ਰਹੇ ਸਨ। ਰਸਤੇ ਵਿਚ ਝਝਾਰ ਕੋਟਲੀ ਨੇੜੇ ਬੱਸ ਡੂੰਘੀ ਖੱਡ ਵਿੱਚ ਜਾ ਡਿੱਗੀ। ਖ਼ਬਰ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

error: Content is protected !!