ਖੇਡਦਾ ਖੇਡਦਾ ਚਲਾ ਗਿਆ ਘਰੋਂ ਬਾਹਰ, ਚੁਬੱਚੇ ਵਿਚ ਡੁੱਬਣ ਕਾਰਨ ਬੱਚੇ ਦੀ ਮੌਤ

ਖੇਡਦਾ ਖੇਡਦਾ ਚਲਾ ਗਿਆ ਘਰੋਂ ਬਾਹਰ, ਚੁਬੱਚੇ ਵਿਚ ਡੁੱਬਣ ਕਾਰਨ ਬੱਚੇ ਦੀ ਮੌਤ


ਵੀਓਪੀ ਬਿਊਰੋ, ਗੁਰਦਾਸਪੁਰ- ਪਿੰਡ ਧਾਰੀਵਾਲ ਕਲਾਂ ਦੇ ਡੇਰਾ ਪੱਡਿਆਂ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ।ਇਥੇ ਸਵਾ ਦੋ ਸਾਲਾਂ ਦੇ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ਵਿਚ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਪਛਾਣ ਅਗਮਜੋਤ ਸਿੰਘ ਪੁੱਤਰ ਇਕਬਾਲ ਸਿੰਘ ਪੱਡਾ ਵਜੋਂ ਦੱਸੀ ਗਈ ਹੈ।
ਬੱਚੇ ਦੇ ਚਾਚਾ ਨੇ ਦਸਿਆ ਕਿ ਅਗਮਜੋਤ ਸਿੰਘ ਆਪਣੀ ਭੈਣ ਅਸ਼ਮੀਤ ਕੌਰ ਤੋਂ 9 ਸਾਲ ਬਾਅਦ ਪੈਦਾ ਹੋਇਆ ਸੀ। ਉਨ੍ਹਾਂ ਮੁਤਾਬਕ ਅਗਮਜੋਤ ਸਿੰਘ ਖੇਡਦਾ ਹੋਇਆ ਅਚਾਨਕ ਘਰ ਦੇ ਬਾਹਰ ਚਲਾ ਗਿਆ। ਕੁਝ ਸਮਾਂ ਉਹ ਘਰ ਦੇ ਅੰਦਰ ਨਾ ਆਇਆ ਤਾਂ ਉਹ ਉਸ ਦੀ ਭਾਲ ਕਰਦੇ ਹੋਏ ਜਦੋਂ ਘਰ ਦੇ ਬਾਹਰਵਾਰ ਚੱਲ ਰਹੇ ਟਿਊਬਵੈੱਲ ਦੇ ਚੁਬੱਚੇ ਕੋਲ ਪੁੱਜੇ ਤਾਂ ਦੇਖਿਆ ਕਿ ਅਗਮਜੋਤ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਚੁਕੀ ਸੀ।

,

ਮ੍ਰਿਤਕ ਬੱਚੇ ਦੀ ਮਾਤਾ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਰੋਗਾ ਵਿਚ ਅਧਿਆਪਕਾ ਹੈ। ਇਸ ਤ੍ਰਾਸਦੀ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਿੰਡ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ।

error: Content is protected !!