ਖ਼ਾਸ ਖ਼ਬਰ: 4 ਅੰਗਰੇਜ਼ੀ ਟੈਸਟਾਂ ਨੂੰ ਕੈਨੇਡਾ ਐਸਡੀਐਸ ਸਟੱਡੀ ਪਰਮਿਟ ਅਰਜ਼ੀਆਂ ਲਈ ਮਿਲੀ ਪ੍ਰਵਾਨਗੀ

ਖ਼ਾਸ ਖ਼ਬਰ: 4 ਅੰਗਰੇਜ਼ੀ ਟੈਸਟਾਂ ਨੂੰ ਕੈਨੇਡਾ ਐਸਡੀਐਸ ਸਟੱਡੀ ਪਰਮਿਟ ਅਰਜ਼ੀਆਂ ਲਈ ਮਿਲੀ ਪ੍ਰਵਾਨਗੀ

ਵੀਓਪੀ ਬਿਊਰੋ – ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਵੱਡੀ ਖੁਸ਼ਖਬਰੀ ਦੇਂਦੇ ਹੋਏ ਦੱਸਿਆ ਹੈ ਕਿ 10 ਅਗਸਤ, 2023 ਤੋਂ ਵਿਦਿਆਰਥੀ ਕੈਨੇਡਾ ਸਟੱਡੀ ਵੀਜ਼ਾ ਲਈ PTE(ਅਕਾਦਮਿਕ), TOEFL iBT, CAEL ਅਤੇ CELPIP (ਜਨਰਲ) ਟੈਸਟ ਨਾਲ ਵੀ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਦੇ ਤਹਿਤ ਅਪਲਾਈ ਕਰ ਸਕਾਂਗੇ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿਚ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਐਲਾਨ ਕੀਤਾ ਹੈ ਕਿ ਉਹ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਬਿਨੈਕਾਰਾਂ ਲਈ ਇਨ੍ਹਾਂ ਭਾਸ਼ਾ ਟੈਸਟਾਂ ਦੇ ਨਤੀਜਿਆਂ ਨੂੰ ਸਵੀਕਾਰ ਕਰੇਗਾ। ਗ਼ੌਰਤਲਬ ਹੈ ਕਿ ਇਸ ਵੇਲੇ ਵਿਦਿਆਰਥੀ ਐਸਡੀਐਸ ਦੇ ਤਹਿਤ ਤਾਂ ਹੀ ਅਪਲਾਈ ਕਰ ਸਕਦੇ ਸਨ ਜੇਕਰ ਉਨ੍ਹਾਂ ਨੇ ਆਈਲੈਟਸ ‘ਚ 6 ਬੈਂਡ ਪ੍ਰਾਪਤ ਕੀਤੇ ਹੋਣ।

ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਇਹ ਵਿਦਿਆਰਥੀਆਂ ਲਈ ਵੱਡੀ ਰਾਹਤ ਹੈ। ਉਨ੍ਹਾਂ ਦੱਸਿਆ ਆਈਲੈਟਸ ‘ਚ ਲੁੜੀਂਦੇ ਬੰਦਸ ਨਾ ਆਉਣ ਕਰਕੇ ਅਨੇਕਾਂ ਵਿਦਿਆਰਥੀਆਂ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਸੀ। ਪਰ ਹੁਣ 4 ਨਵੇਂ ਟੈਸਟ ਮੰਜੂਰ ਹੋਣ ਨਾਲ ਵਿਦਿਆਰਥੀਆਂ ਕੋਲ ਅੰਗਰੇਜ਼ੀ ਭਾਸ਼ਾ ‘ਚ ਆਪਣੀ ਯੋਗਤਾ ਦਿਖਾਉਣ ਦੇ ਹੋਰ ਵਿਕਲਪ ਵੀ ਆ ਗਏ ਹਨ ਜਿਨ੍ਹਾਂ ਦੇ ਜਰੀਏ ਉਹ ਆਪਣਾ ਕੈਨੇਡਾ ਦਾ ਸਪਨਾ ਪੂਰਾ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਐਸਡੀਐਸ ਸਟ੍ਰੀਮ ਤਹਿਤ ਅਪਲਾਈ ਕਰਨ ਲਈ, ਵਿਦਿਆਰਥੀਆਂ ਦਾ CAEL ਅਤੇ PTE ਅਕਾਦਮਿਕ ਟੈਸਟ ‘ਚ ਘੱਟੋ-ਘੱਟ ਸਕੋਰ 60 ਹੋਣਾ ਜਰੂਰੀ ਹੈ। TOEFL iBT ਟੈਸਟ ਲਈ ਘੱਟੋ-ਘੱਟ 83 ਸਕੋਰ ਦੀ ਲੋੜ ਪਵੇਗੀ। ਇਸੇ ਤਰਾਂ CELPIP ਜਨਰਲ ਟੈਸਟਾਂ ਵਿੱਚ ਕੈਨੇਡੀਅਨ ਲੈਂਗੂਏਜ ਬੈਂਚਮਾਰਕ ਦੇ ਤਹਿਤ ਘੱਟੋ-ਘੱਟ 7 ਸਕੋਰ ਹੋਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਥੀਆਂ ਨੂੰ ਇਹ ਟੈਸਟ ਵਿਅਕਤੀਗਤ ਤੌਰ ਤੇ ਪ੍ਰੀਖਿਆ ਕੇਂਦਰ ਜਾ ਕੇ ਦੇਣੇ ਜਰੂਰੀ ਹੈ। ਐਸਡੀਐਸ ਵਿੱਚ ਵਿਦਿਆਰਥੀਆਂ ਦੇ ਔਨਲਾਈਨ, ਰਿਮੋਟਲੀ ਪ੍ਰੋਕਟੋਰਡ ਟੈਸਟ ਸਵੀਕਾਰ ਨਹੀਂ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ IELTS ਤੋਂ ਬਾਅਦ PTE ਟੈਸਟ ਵਿਦਿਆਰਥੀਆਂ ਵਿਚ ਕਾਫੀ ਪ੍ਰਸਿੱਧ ਹੈ ਜਿਸਦੇ ਲਈ ਵਿਦਿਆਰਥੀ ਪਿਰਾਮਿਡ ਈ ਇੰਸਟੀਟਿਊਟ ਵਿਖੇ ਤਿਆਰੀ ਕਰ ਸਕਦੇ ਹਨ, ਜਿਸਦੇ ਲਈ ਵਿਦਿਆਰਥੀ 91155-92444 ਤੇ ਕਾਲ ਕਰਨ।

ਦੱਸ ਦੇਈਏ SDS ਸਟ੍ਰੀਮ ਚੁਣਿੰਦਾ ਦੇਸ਼ਾਂ ਦੇ ਵਿਦਿਆਰਥੀਆਂ ਨੂੰ, ਜਿਸ ਵਿਚ ਭਾਰਤ ਵੀ ਸ਼ਾਮਿਲ ਹੈ , ਸਟੱਡੀ ਪਰਮਿਟ ਮੁਹਈਆ ਕਰਵਾਉਣ ਦੀ ਤੇਜ਼ ਪ੍ਰਕਿਰਿਆ ਹੈ। ਇਸ ਪ੍ਰਕ੍ਰਿਆ ਰਾਹੀਂ ਵਿਦਿਆਰਥੀਆਂ ਨੂੰ ਲਗਭਗ 20 ਦਿਨਾਂ ‘ਚ ਆਪਣੀ ਅਰਜੀ ਤੇ ਨਤੀਜਾ ਮਿਲ ਜਾਣਦਾ ਹੈ।

error: Content is protected !!