ਮੁੱਖ ਮੰਤਰੀ ਮਾਨ ਵੱਲੋਂ ਚੰਨੀ ਨੂੰ ਦਿੱਤੀ Deadline ਅੱਜ ਖਤਮ, ਖਿਡਾਰੀ ਤੋਂ ਨੌਕਰੀ ਬਦਲੇ 2 ਕਰੋੜ ਮੰਗਣ ਦੇ ਮਾਮਲੇ ‘ਚ ਖੁੱਲਣਗੇ ਭੇਦ

ਮੁੱਖ ਮੰਤਰੀ ਮਾਨ ਵੱਲੋਂ ਚੰਨੀ ਨੂੰ ਦਿੱਤੀ Deadline ਅੱਜ ਖਤਮ, ਖਿਡਾਰੀ ਤੋਂ ਨੌਕਰੀ ਬਦਲੇ 2 ਕਰੋੜ ਮੰਗਣ ਦੇ ਮਾਮਲੇ ‘ਚ ਖੁੱਲਣਗੇ ਭੇਦ

 

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਸਮਾਂ ਸੀਮਾ ਅੱਜ ਖਤਮ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਸਮਾਂ ਦਿੱਤਾ ਸੀ ਕਿ ਉਹ ਆਪਣੇ ਭਤੀਜੇ ਨਾਲ ਗੱਲਬਾਤ ਕਰਨ ਅਤੇ ਖੁਦ ਦੱਸਣ ਕਿ ਉਨ੍ਹਾਂ ਨੇ ਇੱਕ ਖਿਡਾਰੀ ਤੋਂ ਨੌਕਰੀ ਦੇਣ ਦੇ ਨਾਂ ‘ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਚੰਨੀ ਨੇ ਖੁਦ ਨਾ ਦੱਸਿਆ ਤਾਂ ਉਹ 31 ਮਈ ਨੂੰ ਦੁਪਹਿਰ 2 ਵਜੇ ਕਾਨਫਰੰਸ ਕਰਕੇ ਉਸ ਖਿਡਾਰੀ ਨੂੰ ਪੇਸ਼ ਕਰਨਗੇ, ਜਿਸ ਤੋਂ ਚੰਨੀ ਦੇ ਭਤੀਜੇ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਚੰਨੀ ਮੁੱਖ ਮੰਤਰੀ ‘ਤੇ ਦੋਸ਼ ਲਗਾਉਣ ਤੋਂ ਬਾਅਦ ਸਿੱਧੇ ਹੀ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜੇ ਸਨ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਪਣਾ ਸਪਸ਼ਟੀਕਰਨ ਦਿੱਤਾ ਸੀ ਕਿ ਉਸ ਨੇ ਕਦੇ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰੂਘਰ ਜਾ ਕੇ ਆਪਣਾ ਸਪੱਸ਼ਟੀਕਰਨ ਦੇਣ ਗਏ ਤਾਂ ਅਗਲੇ ਦਿਨ ਮੁੱਖ ਮੰਤਰੀ ਫਿਰ ਮੀਡੀਆ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਸਾਬਕਾ ਸੀਐਮ ਨੂੰ ਸਮਾਂ ਸੀਮਾ ਦਿੰਦੇ ਹੋਏ ਕਿਹਾ ਸੀ ਕਿ ਚੰਨੀ ਖੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਅਤੇ ਲੋਕਾਂ ਨੂੰ ਸੱਚਾਈ ਦੱਸਣ, ਨਹੀਂ ਤਾਂ ਉਹ 31 ਮਈ ਨੂੰ ਖਿਡਾਰੀ ਨੂੰ ਪੇਸ਼ ਕਰਕੇ ਸਾਰੇ ਭੇਦ ਖੋਲ੍ਹ ਦੇਣਗੇ।

error: Content is protected !!