ਪੈਨਸ਼ਨ ਲੈਣ ਲਈ ਘਰ ਵਿਚ ਹੀ 6 ਸਾਲ ਤਕ ਲੁਕੋ ਕੇ ਰੱਖੀ ਮਾਂ ਦੀ ਲਾਸ਼, ਇੰਝ ਹੋਇਆ ਮਾਮਲੇ ਦਾ ਖੁਲਾਸਾ

ਪੈਨਸ਼ਨ ਲੈਣ ਲਈ ਘਰ ਵਿਚ ਹੀ 6 ਸਾਲ ਤਕ ਲੁਕੋ ਕੇ ਰੱਖੀ ਮਾਂ ਦੀ ਲਾਸ਼, ਇੰਝ ਹੋਇਆ ਮਾਮਲੇ ਦਾ ਖੁਲਾਸਾ


ਵੀਓਪੀ ਬਿਊਰੋ, ਇੰਟਰਨੈਸ਼ਨਲ-ਇੱਕ ਵਿਅਕਤੀ ਆਪਣੀ ਮਾਂ ਦੀ ਲਾਸ਼ ਨਾਲ ਦੋ-ਚਾਰ ਦਿਨ ਨਹੀਂ, ਮਹੀਨੇ ਨਹੀਂ, ਸਗੋਂ ਕੁੱਲ 6 ਸਾਲ ਤੱਕ ਰਿਹਾ। ਉਸ ਨੇ ਲਾਸ਼ ਘਰ ਵਿਚ ਹੀ ਲੁਕੋ ਕੇ ਰੱਖੀ। ਅਜਿਹਾ ਉਸ ਨੇ ਮਾਂ ਨਾਲ ਮੋਹ ਕਰ ਕੇ ਨਹੀਂ ਬਲਕਿ ਮਾਂ ਨੂੰ ਮਿਲਦੀ ਪੈਨਸ਼ਨ ਲੈਣ ਲਈ ਕੀਤਾ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਮ੍ਰਿਤਕ ਔਰਤ ਦਾ ਨਾਂ ਹੇਲਗਾ ਮਾਰਿਆ ਹੇਂਗਬਰਥ ਸੀ। ਉਸ ਦੀ ਮੌਤ ਤੋਂ ਬਾਅਦ 6 ਸਾਲ ਤੱਕ ਉਸ ਦਾ ਪੁੱਤਰ ਮਾਂ ਦੀ ਲਾਸ਼ ਨੂੰ ਘਰ ‘ਚ ਰੱਖ ਕੇ ਉਸ ਕੋਲ ਰਹਿੰਦਾ ਸੀ। ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਮਾਂ ਆਪਣੇ ਘਰ ਜਰਮਨੀ ਚਲੀ ਗਈ ਹੈ, ਪਰ ਉਸ ਦੀ ਮੌਤ ਹੋ ਚੁੱਕੀ ਸੀ।
ਵਿਅਕਤੀ ਅਜਿਹਾ ਇਸ ਲਈ ਕਰ ਰਿਹਾ ਸੀ ਕਿਉਂਕਿ ਉਹ ਮ੍ਰਿਤਕ ਮਾਂ ਦੇ ਨਾਂ ਉਤੇ ਪੈਨਸ਼ਨ ਲੈ ਰਿਹਾ ਸੀ। 6 ਸਾਲਾਂ ਵਿਚ ਉਸ ਨੂੰ ਲਗਭਗ 156,000 ਪੌਂਡ ਯਾਨੀ 1 ਕਰੋੜ 59 ਲੱਖ ਰੁਪਏ ਤੋਂ ਵੱਧ ਮਿਲੇ।


ਜਦੋਂ ਹੇਲਗਾ ਨੇ ਪਿਛਲੇ 6 ਸਾਲਾਂ ਤੋਂ ਆਪਣੇ ਸਿਹਤ ਕਾਰਡ ਤੋਂ ਕੁਝ ਵੀ ਕਲੇਮ ਨਹੀਂ ਕੀਤਾ, ਤਾਂ ਇਟਾਲੀਅਨ ਅਧਿਕਾਰੀਆਂ ਨੂੰ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਘਰ ‘ਤੇ ਛਾਪਾ ਮਾਰਿਆ ਤਾਂ 60 ਸਾਲਾ ਪੁੱਤਰ ਉਥੇ ਨਹੀਂ ਸੀ ਪਰ ਪੁਲਿਸ ਨੂੰ ਬੈੱਡ ‘ਤੇ ਲਪੇਟੀ ਲਾਸ਼ ਮਿਲੀ, ਜੋ ਕਿ ਹੇਲਗਾ ਦੀ ਸੀ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗਾ ਕਿ ਹੇਲਗਾ ਦੀ ਮੌਤ 6 ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਲਾਸ਼ ਰਾਹੀਂ ਪੈਨਸ਼ਨ ਦਾ ਦਾਅਵਾ ਕਿਵੇਂ ਕਰਦਾ ਰਿਹਾ।ਪੁਲਿਸ ਅਨੁਸਾਰ ਜਲਦ ਹੀ ਉਸ ਨੂੰ ਕਾਬੂ ਕਰ ਕੇ ਸਾਰੀ ਸਚਾਈ ਦਾ ਪਤਾ ਲਾਇਆ ਜਾਵੇਗਾ।

error: Content is protected !!