ਕ੍ਰਿਕਟ ਖੇਡਦਿਆਂ ਮੈਦਾਨ ਦੇ ਇਕ ਪਾਸੇ ਗੇਂਦ ਲੈਣ ਗਿਆ 12 ਸਾਲਾ ਮੁੰਡਾ ਚਿੰਬੜ ਗਿਆ ਬਿਜਲੀ ਦੀ ਤਾਰ ਨਾਲ, ਤੜਫ-ਤੜਫ ਨਿਕਲੀ ਜਾਨ

ਕ੍ਰਿਕਟ ਖੇਡਦਿਆਂ ਮੈਦਾਨ ਦੇ ਇਕ ਪਾਸੇ ਗੇਂਦ ਲੈਣ ਗਿਆ 12 ਸਾਲਾ ਮੁੰਡਾ ਚਿੰਬੜ ਗਿਆ ਬਿਜਲੀ ਦੀ ਤਾਰ ਨਾਲ, ਤੜਫ-ਤੜਫ ਨਿਕਲੀ ਜਾਨ

ਵੀਓਪੀ ਬਿਊਰੋ, ਫਗਵਾੜਾ –ਫਗਵਾੜਾ ’ਚ ਕ੍ਰਿਕਟ ਮੈਚ ਖੇਡਦੇ ਸਮੇਂ ਇਕ ਬੱਚੇ ਦੀ ਕਰੰਟ ਲੱਗਣ ਨਾਲ ਤੜਫ-ਤੜਫ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਥਾਨਕ ਪਿੰਡ ਢੱਕ ਪੰਡੋਰੀ ਵਿਖੇ 12 ਸਾਲ ਦਾ ਗੌਤਮ ਕ੍ਰਿਕਟ ਮੈਚ ਖੇਡ ਰਿਹਾ ਸੀ ਕਿ ਜਦੋਂ ਉਹ ਗੇਂਦ ਲੈਣ ਲਈ ਮੈਦਾਨ ਦੇ ਇਕ ਪਾਸੇ ਗਿਆ ਤਾਂ ਉਥੇ ਪਹਿਲਾਂ ਤੋਂ ਡਿੱਗੀ ਹੋਈ ਬਿਜਲੀ ਦੀ ਤਾਰ ਤੋਂ ਉਸ ਨੂੰ ਕਰੰਟ ਲਗ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਾਮਲਾ ਪਿੰਡ ਢੱਕ ਪੰਡੋਰੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਢੱਕ ਪੰਡੋਰੀ ’ਚ ਮਾਤਮ ਛਾ ਗਿਆ ਹੈ ਅਤੇ ਗੌਤਮ ਦੀ ਅਚਾਨਕ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਾਥੀਆਂ ਨੂੰ ਡੂੰਘਾ ਸਦਮਾ ਲੱਗਾ ਅਤੇ ਸਾਰੇ ਸੋਗ ’ਚ ਹਨ।

error: Content is protected !!