ਲੋਕਾਂ ਨੇ ਕਾਬੂ ਕੀਤੇ ਨਕਲੀ CBI ਆਫਿਸਰ, ਕਤਲ ਕੇਸ ‘ਚੋਂ ਕਢਵਾਉਣ ਲਈ ਮੰਗ ਰਹੇ ਸੀ ਤਿੰਨ ਲੱਖ ਰੁਪਏ

ਲੋਕਾਂ ਨੇ ਕਾਬੂ ਕੀਤੇ ਨਕਲੀ CBI ਆਫਿਸਰ, ਕਤਲ ਕੇਸ ‘ਚੋਂ ਕਢਵਾਉਣ ਲਈ ਮੰਗ ਰਹੇ ਸੀ ਤਿੰਨ ਲੱਖ ਰੁਪਏ

 

ਲੁਧਿਆਣਾ (ਵੀਓਪੀ ਬਿਊਰੋ) ਲੋਕਾਂ ਨੇ ਡਾਬਾ ਇਲਾਕੇ ‘ਚ ਫਰਜ਼ੀ ਸੀਬੀਆਈ ਅਫਸਰ ਬਣ ਕੇ ਘੁੰਮ ਰਹੇ ਇਕ ਔਰਤ ਅਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਪਛਾਣ ਪੱਤਰ ਬਰਾਮਦ ਹੋਏ ਹਨ।

ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਗੋਪਾਲ ਨਾਂ ਦਾ ਵਿਅਕਤੀ ਔਰਤ ਕਾਂਤਾ ਦੇਵੀ ਦੇ ਨਾਲ ਇਲਾਕੇ ‘ਚ ਆਇਆ ਅਤੇ ਬਹਾਦਰ ਸਿੰਘ ਦੇ ਘਰ ਦਾ ਪਤਾ ਪੁੱਛ ਰਿਹਾ ਸੀ। ਲੋਕਾਂ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਉਹ ਸੀਬੀਆਈ ਦਾ ਅਧਿਕਾਰੀ ਹੈ ਅਤੇ ਉਹ ਬਹਾਦਰ ਸਿੰਘ ਨੂੰ ਲੱਭ ਰਿਹਾ ਹੈ ਕਿਉਂਕਿ ਉਸਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਉਸਦੀ ਗ੍ਰਿਫਤਾਰੀ ਲਈ ਵਾਰੰਟ ਲੈ ਕੇ ਆਏ ਹਨ। ਲੋਕਾਂ ਨੂੰ ਕੁਝ ਗਲਤ ਲੱਗਿਆ ਤਾਂ ਉਨ੍ਹਾਂ ਦੋਹਾਂ ਨੂੰ ਘਰ ‘ਚ ਬਿਠਾ ਲਿਆ। ਇਸ ਤੋਂ ਬਾਅਦ ਬਹਾਦਰ ਸਿੰਘ ਨੂੰ ਫੋਨ ਕੀਤਾ ਜੋ ਕਿ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਗਿਆ ਸੀ।

ਬਹਾਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਵਿਅਕਤੀ ਠੱਗ ਹਨ, ਉਹ ਉਸ ਨੂੰ ਕਤਲ ਕੇਸ ‘ਚੋਂ ਬਾਹਰ ਕੱਢਣ ਦੀ ਗੱਲ ਕਹਿ ਕੇ ਤਿੰਨ ਲੱਖ ਰੁਪਏ ਮੰਗ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਲੁਧਿਆਣਾ ਆ ਕੇ ਉਸ ਤੋਂ ਪੈਸੇ ਲੈ ਲੈਣ। ਇਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ।

ਜਦੋਂ ਲੋਕਾਂ ਨੇ ਉਪਰੋਕਤ ਦੋਵਾਂ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਰਾਣਾ ਨਾਮਕ ਵਿਅਕਤੀ ਨੇ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਵਸੂਲਣ ਲਈ ਭੇਜੇ ਸਨ ਅਤੇ ਜਾਂਦੇ ਸਮੇਂ ਇਹ ਕਾਰਡ ਫੜਾ ਦਿੱਤੇ ਸਨ | ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬਹਾਦਰ ਸਿੰਘ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੈ। ਕੁਝ ਸਮਾਂ ਪਹਿਲਾਂ ਉਸ ਨਾਲ ਸਾਈਬਰ ਫਰਾਡ ਹੋਇਆ ਸੀ। , ਹੁਣ ਤੱਕ ਲੱਗਦਾ ਹੈ ਕਿ ਇਹ ਕੰਮ ਰਾਜਸਥਾਨ ਦੇ ਉਸੇ ਗਿਰੋਹ ਦਾ ਹੈ, ਜਿਸ ਨੇ ਉਸ ਨਾਲ ਆਨਲਾਈਨ ਠੱਗੀ ਮਾਰੀ ਸੀ।

error: Content is protected !!