‘ਜੱਫੀ ਹੀ ਪਾਈ ਹੈ, ਪੱਪੀ ਤਾਂ ਨ੍ਹੀਂ ਲਈ’, ਨਵਜੋਤ ਸਿੱਧੂ ਤੇ ਮਜੀਠੀਆ ਦੀ ਜੱਫੀ ਨਾਲ ਭਖੀ ਸਿਆਸਤ, ਬਿੱਟੂ ਨੇ ਮਾਰਿਆ ਤਾਅਨਾ, ਮਜੀਠੀਆ ਨੇ ਨਵਜੋਤ ਕੌਰ ਸਿੱਧੂ ਲਈ ਕੀਤੀ ਅਰਦਾਸ

‘ਜੱਫੀ ਹੀ ਪਾਈ ਹੈ, ਪੱਪੀ ਤਾਂ ਨ੍ਹੀਂ ਲਈ’, ਨਵਜੋਤ ਸਿੱਧੂ ਤੇ ਮਜੀਠੀਆ ਦੀ ਜੱਫੀ ਨਾਲ ਭਖੀ ਸਿਆਸਤ, ਬਿੱਟੂ ਨੇ ਮਾਰਿਆ ਤਾਅਨਾ, ਮਜੀਠੀਆ ਨੇ ਨਵਜੋਤ ਕੌਰ ਸਿੱਧੂ ਲਈ ਕੀਤੀ ਅਰਦਾਸ


ਚੰਡੀਗੜ੍ਹ/ਅੰਮ੍ਰਿਤਸਰ : ਸਿਆਸੀ ਵਿਰੋਧੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਇਸ ਵੇਲੇ ਸਿਆਸਤ ਵਿਚ ਤੂਫਾਨ ਲਿਆਂਦਾ ਹੈ। ਦੋਵਾਂ ਦੀ ਇਹ ਜੱਫੀ ਕਾਫੀ ਚਰਚਾ ‘ਚ ਹੈ, ਜਿਸ ਤੋਂ ਬਾਅਦ ਇਹ ਕਿਹਾ ਜਾਣ ਲੱਗਾ ਕਿ ਦੋਵਾਂ ‘ਚ ਹੁਣ ਨਜ਼ਦੀਕੀਆਂ ਵਧਣ ਲੱਗੀਆਂ ਹਨ। ਸਿੱਧੂ ਨੇ ਕਿਹਾ ਸੀ ਕਿ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।ਜ਼ਿਕਰਯੋਗ ਹੈ ਕਿ ਮਜੀਠੀਆ ਨੂੰ ਜੱਫੀ ਪਾਉਣ ਤੋਂ ਬਾਅਦ ਸਿੱਧੂ ਨੇ ਮਜ਼ਾਕੀਆ ਲਹਿਜ਼ੇ ‘ਚ ਕਿਹਾ ਸੀ ਕਿ ਜੱਫੀ ਪਾਈ ਹੈ, ਪੱਪੀ ਨਹੀਂ ਲਾਈ। ਸਿੱਧੂ ਨੇ ਕਿਹਾ ਸੀ ਕਿ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ, ਜੋ ਭਵਿੱਖ ਵਿੱਚ ਵੀ ਰਹਿਣਗੇ।
ਹੁਣ ਮਜੀਠੀਆ ਨੇ ਇਕ ਟਵੀਟ ਰਾਹੀਂ ਨਵਜੋਤ ਕੌਰ ਸਿੱਧੂ ਲਈ ਅਰਦਾਸ ਕੀਤੀ ਹੈ। ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ‘ਡਾ. ਨਵਜੋਤ ਕੌਰ ਸਿੱਧੂ ਜੀ ਕੈਂਸਰ ਤੋਂ ਜਲਦੀ ਠੀਕ ਹੋਵੋ। ਵਾਹਿਗੁਰੂ ਉਨ੍ਹਾਂ ਨੂੰ ਇਸ ਭਿਆਨਕ ਬਿਮਾਰੀ ਨੂੰ ਦੂਰ ਕਰਨ ਦੀ ਤਾਕਤ ਦੇਵੇ ਕਿਉਂਕਿ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ, ਜੋ ਹਰੇਕ ਪਰਿਵਾਰ ਵਿੱਚ ਤਾਕਤ ਦਾ ਥੰਮ੍ਹ ਹੈ। ਸਾਡੀਆਂ ਪ੍ਰਾਰਥਨਾਵਾਂ ਹਮੇਸ਼ਾ ਉਨ੍ਹਾਂ ਦੇ ਅਤੇ ਪਰਿਵਾਰ ਦੇ ਨਾਲ ਹਨ।’
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਬਾਰੇ ਲੁਧਿਆਣਾ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਾਅਨਾ ਮਾਰਿਆ ਹੈ। ਬਿੱਟੂ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਨਵਜੋਤ ਸਿੱਧੂ ਨੇ ਰੈਲੀਆਂ ਕਰਕੇ ਸਿਰਫ ਇੱਕ ਗੱਲ ਕਹੀ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਆਮ ਜੀਵਨ ਵਿੱਚ ਮਿਲਣਾ ਅਤੇ ਹੱਥ ਮਿਲਾਉਣਾ ਵੱਖਰੀ ਗੱਲ ਹੈ ਪਰ ਸਿੱਧੂ ਸਾਹਬ ਦੇ ਮਜੀਠੀਆ ਪ੍ਰਤੀ ਰਵੱਈਏ ਤੋਂ ਕਾਂਗਰਸੀ ਵਰਕਰ ਕਾਫੀ ਨਿਰਾਸ਼ ਹਨ। ਦੋ ਦਿਨ ਪਹਿਲਾਂ ਸਿੱਧੂ ਨੇ ਮਜੀਠੀਆ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜਲੰਧਰ ‘ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਜੱਫੀ ਪਾਈ ਸੀ।

error: Content is protected !!