ਸ੍ਰੀ ਹੇਮਕੁੰਟ ਸਾਹਿਬ ਵਿਖੇ ਗਲੇਸ਼ੀਅਰ ਡਿੱਗਣ ਕਾਰਨ ਹੇਠਾਂ ਦੱਬੀ ਗਈ ਔਰਤ ਦੀ ਮੌਤ, ਪੰਜ ਜਣਿਆ ਨੂੰ ਬਚਾ ਲਿਆ ਗਿਆ

ਸ੍ਰੀ ਹੇਮਕੁੰਟ ਸਾਹਿਬ ਵਿਖੇ ਗਲੇਸ਼ੀਅਰ ਡਿੱਗਣ ਕਾਰਨ ਹੇਠਾਂ ਦੱਬੀ ਗਈ ਔਰਤ ਦੀ ਮੌਤ, ਪੰਜ ਜਣਿਆ ਨੂੰ ਬਚਾ ਲਿਆ ਗਿਆ

ਵੀਓਪੀ ਬਿਊਰੋ, ਨੈਸ਼ਨਲ-ਸ੍ਰੀ ਹੇਮਕੁੰਟ ਸਾਹਿਬ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇੱਕ ਔਰਤ ਦੀ ਗਲੇਸ਼ੀਅਰ ਦੇ ਡਿੱਗਣ ਕਾਰਨ ਮੌਤ ਹੋ ਗਈ ਹੈ। ਗਲੇਸ਼ੀਅਰ ਦੇ ਡਿੱਗਣ ਕਾਰਨ ਯਾਤਰਾ ‘ਤੇ ਆਈ ਔਰਤ ਬਰਫ਼ ਹੇਠਾਂ ਦੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੰਜ ਹੋਰ ਲੋਕ ਵੀ ਗਲੇਸ਼ੀਅਰ ਹੇਠਾਂ ਫਸ ਗਏ ਸਨ ਪਰ ਸੁਰੱਖਿਆ ਕਰਮਚਾਰੀਆਂ ਨੇ ਇਨ੍ਹਾਂ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਪਰ ਇਸ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਦੇਈਏ ਕਿ ਭਾਰੀ ਬਰਫ਼ਬਾਰੀ ਕਾਰਨ ਕੁੱਝ ਦੇਰ ਲਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕਣਾ ਵੀ ਪਿਆ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਅਤੇ ਇਸ ਯਾਤਰਾ ਨੂੰ ਕਾਫੀ ਮੁਸ਼ਕਲ ਵੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਨੇੜੇ ਭਾਰੀ ਬਰਫ਼ਬਾਰੀ ਤੇ ਬਾਰਿਸ਼ ਹੋਣ ਕਾਰਨ ਯਾਤਰਾ ਰੋਕੀ ਵੀ ਗਈ।
ਐਤਵਾਰ ਨੂੰ ਹੇਮਕੁੰਟ ਸਾਹਿਬ ਪੈਦਲ ਮਾਰਗ ‘ਤੇ ਅਟਲਕੁੜੀ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਇਕ ਔਰਤ ਬਰਫ ਹੇਠਾਂ ਦੱਬ ਗਈ। ਸੋਮਵਾਰ ਸਵੇਰੇ ਔਰਤ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਪਹਿਲਾਂ ਐਤਵਾਰ ਨੂੰ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।


ਹੇਮਕੁੰਟ ਸਾਹਿਬ ਦੇ ਪੈਦਲ ਮਾਰਗ ‘ਤੇ ਭਾਰੀ ਬਰਫਬਾਰੀ ਤੋਂ ਬਾਅਦ ਐਤਵਾਰ ਸ਼ਾਮ ਕਰੀਬ 6 ਵਜੇ ਬਰਫਬਾਰੀ ਦਾ ਇਕ ਹਿੱਸਾ ਅਚਾਨਕ ਟੁੱਟ ਕੇ ਪੈਦਲ ਚੱਲਣ ਵਾਲੇ ਟਰੈਕ ‘ਤੇ ਜਾ ਡਿੱਗਿਆ। ਜਿਸ ਤੋਂ ਬਾਅਦ ਪੈਦਲ ਚੱਲਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਹੇਮਕੁੰਟ ਸਾਹਿਬ ਲਈ ਰਵਾਨਾ ਹੋਈ ਸੰਗਤ ਨੂੰ ਕਰੀਬ 3 ਘੰਟੇ ਦੇਰੀ ਨਾਲ ਰਵਾਨਾ ਕੀਤਾ ਗਿਆ।

error: Content is protected !!