ਸੁਹਾਗ ਰਾਤ ਨੂੰ ਨਿਕਲ ਗਏ ਨਵ ਵਿਆਹੇ ਜੋੜੇ ਦੇ ਪ੍ਰਾਣ, ਸਵੇਰੇ ਘਰਦਿਆਂ ਨੇ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ…

ਸੁਹਾਗ ਰਾਤ ਨੂੰ ਨਿਕਲ ਗਏ ਨਵ ਵਿਆਹੇ ਜੋੜੇ ਦੇ ਪ੍ਰਾਣ, ਸਵੇਰੇ ਘਰਦਿਆਂ ਨੇ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ…


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੁਹਾਗ ਰਾਤ ਨੂੰ ਨਵ ਵਿਆਹੇ ਜੋੜੇ ਦੇ ਪ੍ਰਾਣ ਨਿਕਲ ਗਏ। ਅਚਾਨਕ ਵਾਪਰੀ ਇਸ ਹੈਰਾਨ ਕਰਨ ਵਾਲੀ ਘਟਨਾ ਨੇ ਨਵ-ਵਿਆਹੇ ਜੋੜੇ ਦੇ ਘਰ ਸ਼ਹਿਨਾਈ ਦੀ ਗੂੰਜ ਨੂੰ ਸੋਗ ਦੀ ਧੁਨ ਵਿੱਚ ਬਦਲ ਦਿੱਤਾ। ਵੀਰਵਾਰ ਨੂੰ ਨਵ-ਵਿਆਹੁਤਾ ਜੋੜਾ ਆਪਣੇ ਵਿਆਹ ਤੋਂ ਅਗਲੇ ਦਿਨ ਸਵੇਰੇ ਮ੍ਰਿਤਕ ਪਾਏ ਗਏ। ਵਿਆਹ ਦੀ ਪਹਿਲੀ ਰਾਤ ਹੀ ਲਾੜਾ-ਲਾੜੀ ਦੋਵਾਂ ਦੀ ਇਕੋ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਬੈੱਡ ‘ਤੇ ਮਿਲੀਆਂ।
ਜਾਣਕਾਰੀ ਮੁਤਾਬਕ 22 ਸਾਲਾ ਪ੍ਰਤਾਪ ਯਾਦਵ ਦਾ ਵਿਆਹ 30 ਮਈ ਨੂੰ 20 ਸਾਲਾ ਪੁਸ਼ਪਾ ਨਾਲ ਹੋਇਆ ਸੀ। ਬਰਾਤ ਬੁੱਧਵਾਰ ਸ਼ਾਮ ਨੂੰ ਲਾੜੇ ਦੇ ਘਰ ਪਰਤ ਆਈ। ‘ਹਿੰਦੁਸਤਾਨ ਟਾਈਮਜ਼’ ਦੀ ਇਕ ਰਿਪੋਰਟ ‘ਚ ਕੈਸਰਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰਾਜਨਾਥ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਆਹ ਦੀਆਂ ਰਸਮਾਂ ਪਿੱਛੋਂ ਬੁੱਧਵਾਰ ਰਾਤ ਨੂੰ ਜੋੜਾ ਆਪਣੇ ਕਮਰੇ ਵਿਚ ਸੁੱਤਾ ਸੀ।
ਜਦੋਂ ਸਵੇਰੇ ਕਾਫੀ ਦੇਰ ਤੱਕ ਉਹ ਕਮਰੇ ਤੋਂ ਬਾਹਰ ਨਾ ਆਏ ਤਾਂ ਲਾੜੇ ਦੇ ਪਰਿਵਾਰਕ ਮੈਂਬਰ ਕਮਰੇ ‘ਚ ਦਾਖਲ ਹੋਏ ਤਾਂ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਸੁਹਾਗ ਰਾਤ ਲਈ ਸਜਾਏ ਗਏ ਬੈੱਡ ‘ਤੇ ਦੋਵੇਂ ਨਵ-ਵਿਆਹੁਤਾ ਮਰੇ ਪਏ ਸਨ।


ਇੰਸਪੈਕਟਰ ਨੇ ਕਿਹਾ ਕਿ ਜੋੜੇ ਦੀਆਂ ਲਾਸ਼ਾਂ ‘ਤੇ ਸੱਟਾਂ ਦੇ ਨਿਸ਼ਾਨ ਨਹੀਂ ਸਨ, ਪਰ ਇਕੋ ਸਮੇਂ ਦਿਲ ਦਾ ਦੌਰਾ ਪੈਣ ਦੀ ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਨੇ ਕੁਝ ਖਦਸ਼ੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਕਮਰੇ ਅਤੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਦੋਹਾਂ ਦਾ ਸਸਕਾਰ ਇੱਕੋ ਚਿਖਾ ‘ਤੇ ਕੀਤਾ ਗਿਆ।

error: Content is protected !!