ਯੋਗਰਾਜ ਸਿੰਘ ਨੇ ਕੀਤਾ ਸ੍ਰੀ ਆਨੰਦਪੁਰ ਸਾਹਿਬ ਤੋਂ 2024 ‘ਚ ਲੋਕ ਸਭਾ ਚੋਣ ਲੜਨ ਦਾ ਐਲਾਨ

ਯੋਗਰਾਜ ਸਿੰਘ ਨੇ ਕੀਤਾ ਸ੍ਰੀ ਆਨੰਦਪੁਰ ਸਾਹਿਬ ਤੋਂ 2024 ‘ਚ ਲੋਕ ਸਭਾ ਚੋਣ ਲੜਨ ਦਾ ਐਲਾਨ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ)- ਸਾਬਕਾ ਕ੍ਰਿਕਟਰ ਤੇ ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਲੜਨਗੇ। ਹਾਲਾਂਕਿ ਯੋਗਰਾਜ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਕਿਸ ਸਿਆਸੀ ਪਾਰਟੀ ਤੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਯੋਗਰਾਜ ਸਿੰਘ ਆਪਣੇ ਬੇਬਾਕ ਫੈਸਲਿਆਂ ਅਤੇ ਸਪੱਸ਼ਟਤਾ ਲਈ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੇ ਹਨ।

ਯੋਗਰਾਜ ਸਿੰਘ ਨੇ ਕਿਹਾ ਕਿ ਬਾਬਾ ਜੀ ਨੇ ਆਪਣੀ ਡਿਊਟੀ ਲਗਾਈ ਹੈ, ਉਹ ਜੋ ਸੇਵਾ ਮੰਗਣਗੇ ਉਹ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਤੋਂ ਚੋਣ ਲੜਨ ਦੇ ਹੁਕਮ ਹੋਣਗੇ, ਉਹ ਉਸ ਪਾਰਟੀ ਤੋਂ ਹੀ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਯੋਗਰਾਜ ਸਿੰਘ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਕਈ ਪ੍ਰੋਜੈਕਟ ਵੀ ਚੱਲ ਰਹੇ ਹਨ।

 

error: Content is protected !!