ਕਿਰਾਏ ਦੇ ਘਰ ਵਿਚੋਂ ਲਟਕੀ ਮਿਲੀ ਬੈਂਕ ਮੈਨੇਜਰ ਦੀ ਲਾਸ਼, ਪਹਿਨੇ ਹੋਏ ਸੀ ਔਰਤਾਂ ਦੇ ਅੰਡਰ ਗਾਰਮੈਂਟਸ

ਕਿਰਾਏ ਦੇ ਘਰ ਵਿਚੋਂ ਲਟਕੀ ਮਿਲੀ ਬੈਂਕ ਮੈਨੇਜਰ ਦੀ ਲਾਸ਼, ਪਹਿਨੇ ਹੋਏ ਸੀ ਔਰਤਾਂ ਦੇ ਅੰਡਰ ਗਾਰਮੈਂਟਸ


ਵੀਓਪੀ ਬਿਊਰੋ, ਲੁਧਿਆਣਾ : ਸ਼ੁੱਕਰਵਾਰ ਸਵੇਰੇ ਲੁਧਿਆਣਾ ਦੇ ਅਮਰਪੁਰਾ ਇਲਾਕੇ ‘ਚ ਇਕ ਘਰ ‘ਚੋਂ ਬੈਂਕ ਮੈਨੇਜਰ ਦੀ ਲਟਕਦੀ ਹੋਈ ਲਾਸ਼ ਮਿਲੀ। ਇਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।ਹੈਰਾਨੀ ਦੀ ਗੱਲ ਇਹ ਹੈ ਕਿ ਬੈਂਕ ਮੈਨੇਜਰ ਵਿਨੋਦ ਕੁਮਾਰ (52) ਨੇ ਔਰਤਾਂ ਦੇ ਅੰਡਰ ਗਾਰਮੈਂਟਸ ਪਹਿਨੇ ਹੋਏ ਸਨ ਤੇ ਉਸਦੇ ਦੋਵੇਂ ਹੱਥ ਪਲਾਸਟਿਕ ਦੀ ਰੱਸੀ ਨਾਲ ਬੱਝੇ ਹੋਏ ਸਨ।

ਜਾਣਕਾਰੀ ਦਿੰਦਿਆਂ ਚੀਮਾ ਚੌਕ ਸਥਿਤ ਕੇਨਰਾ ਬੈਂਕ ਦੇ ਸੀਨੀਅਰ ਮੈਨੇਜਰ ਆਦਿੱਤਿਆਨਾਥ ਨੇ ਦੱਸਿਆ ਵਿਨੋਦ ਕੁਮਾਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਬੈਂਕ ਵਿਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਨੋਦ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਬੈਂਕ ਦੀ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਹੈਰਾਨ ਹਨ ਕਿਉਂਕਿ ਵੀਰਵਾਰ ਸ਼ਾਮ ਤਕ ਉਹ ਬਿਲਕੁਲ ਠੀਕ ਸੀ। ਵਿਨੋਦ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ, ਜੋ ਫਿਰੋਜ਼ਪੁਰ ਵਿਚ ਰਹਿੰਦੇ ਹਨ। ਵਿਨੋਦ ਪਿਛਲੇ ਕੁਝ ਮਹੀਨਿਆਂ ਤੋਂ ਲੁਧਿਆਣਾ ਦੇ ਅਮਰਪੁਰਾ ਇਲਾਕੇ ਵਿੱਚ ਇੱਕ ਕਿਰਾਏ ਦੇ ਕਮਰੇ ‘ਚ ਰਹਿ ਰਿਹਾ ਸੀ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕੀਤੀ।

error: Content is protected !!