ਅੰਮ੍ਰਿਤਸਰ ਵਿਖੇ ਮੁੜ ਬੇਅਦਬੀ, ਕੂੜੇ ਦੇ ਢੇਰ ਵਿਚੋਂ ਮਿਲੀਆਂ ਗੁਰੂਆਂ ਦੇਵਤਿਆਂ ਦੀਆਂ ਤਸਵੀਰਾਂ

ਅੰਮ੍ਰਿਤਸਰ ਵਿਖੇ ਮੁੜ ਬੇਅਦਬੀ, ਕੂੜੇ ਦੇ ਢੇਰ ਵਿਚੋਂ ਮਿਲੀਆਂ ਗੁਰੂਆਂ ਦੇਵਤਿਆਂ ਦੀਆਂ ਤਸਵੀਰਾਂ


ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ ਵਿਖੇ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਕੂੜੇ ਦੇ ਢੇਰ ਦੇ ਵਿਚੋਂ ਸਿੱਖ ਗੁਰੂਆਂ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਮਿਲੀਆਂ। ਦੱਸ ਦੇਈਏ ਕਿ ਇਹ ਗੁਰੂਆਂ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅੰਮ੍ਰਿਤਸਰ-ਅਟਾਰੀ ਸੜਕ ਮਾਰਗ ਦੇ ਉਪਰ ਲੱਗੇ ਕੂੜੇ ਦੇ ਢੇਰ ‘ਚੋਂ ਬਰਾਮਦ ਹੋਈਆਂ ਹਨ। ਹਿੰਦੂ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਤੋਂ ਇਲਾਵਾ ਇਸਾਈ ਧਰਮ ਦੇ ਪੈਗੰਬਰ ਦੀਆਂ ਤਸਵੀਰਾਂ ਵੀ ਬਰਾਮਦ ਹੋਈਆਂ ਹਨ।


ਜਾਣਕਾਰੀ ਅਨੁਸਾਰ ਕੂੜੇ ਦੇ ਢੇਰ ਵਿਚੋਂ ਧਾਰਮਿਕ ਤਸਵੀਰਾਂ ਤੋਂ ਇਲਾਵਾ ਹਿੰਦੂ ਧਾਰਮਿਕ ਗ੍ਰੰਥ, ਹਨੂਮਾਨ ਚਾਲੀਸਾ ਅਤੇ ਹੋਰ ਸਮੱਗਰੀ ਵੀ ਬਰਾਮਦ ਹੋਈ ਹੈ। ਇਸ ਘਟਨਾ ‘ਤੇ ਇਲਾਕਾ ਨਿਵਾਸੀਆਂ ਵਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਅੱਧੀ ਰਾਤ ਨੂੰ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਚ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਕਿਸੇ ਵੀ ਕੀਮਤ ‘ਤੇ ਬਖ਼ਸ਼ੇ ਨਹੀਂ ਜਾਣਗੇ।

error: Content is protected !!