ਮਾਂ-ਬਾਪ ਦੀਆਂ ਸੜੀਆਂ-ਗਲੀਆਂ ਲਾਸ਼ਾਂ ਕੋਲ ਤਿੰਨ ਦਿਨ ਗੂੰਜਦੀਆਂ ਰਹੀਆਂ ਕਿਲਕਾਰੀਆਂ, ਜ਼ਿੰਦਾ ਨਵਜੰਮਿਆ ਬੱਚਾ ਬਰਾਮਦ

ਮਾਂ-ਬਾਪ ਦੀਆਂ ਸੜੀਆਂ-ਗਲੀਆਂ ਲਾਸ਼ਾਂ ਕੋਲ ਤਿੰਨ ਦਿਨ ਗੂੰਜਦੀਆਂ ਰਹੀਆਂ ਕਿਲਕਾਰੀਆਂ, ਜ਼ਿੰਦਾ ਨਵਜੰਮਿਆ ਬੱਚਾ ਬਰਾਮਦ


ਵੀਓਪੀ ਬਿਊਰੋ, ਦੇਹਰਾਦੂਨ : ਦੇਹਰਾਦੂਨ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਕਿਰਾਏ ਦੇ ਮਕਾਨ ਵਿੱਚੋਂ ਪਤੀ-ਪਤਨੀ ਦੀਆਂ ਗਲੀਆਂ-ਸੜੀਆਂ ਲਾਸ਼ਾਂ ਮਿਲੀਆਂ ਹਨ। ਲਾਸ਼ਾਂ ‘ਚੋਂ ਆ ਰਹੀ ਬਦਬੂ ਦੌਰਾਨ ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੂੰ ਲਾਸ਼ਾਂ ਕੋਲੋਂ ਇਕ ਪੰਜ ਦਿਨ ਦਾ ਬੱਚਾ ਸੁਰੱਖਿਅਤ ਮਿਲਿਆ। ਟਰਨਰ ਰੋਡ ਸੀ-13 ‘ਤੇ ਕਿਰਾਏ ਦੇ ਕਮਰੇ ‘ਚ ਰਹਿ ਰਹੇ ਪਤੀ-ਪਤਨੀ ਦੀਆਂ ਲਾਸ਼ਾਂ ਬੰਦ ਕਮਰੇ ‘ਚ ਗਲੀ-ਸੜੀ ਹਾਲਤ ‘ਚ ਮਿਲੀਆਂ। ਉਨ੍ਹਾਂ ਦਾ ਪੰਜ ਦਿਨ ਦਾ ਬੱਚਾ ਲਾਸ਼ਾਂ ਕੋਲੋਂ ਸੁਰੱਖਿਅਤ ਮਿਲਿਆ, ਜਿਸ ਨੂੰ ਇਲਾਜ ਲਈ ਦੂਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮੁੱਢਲੀ ਜਾਂਚ ‘ਚ ਪੁਲਿਸ ਨੂੰ ਪਤੀ-ਪਤਨੀ ਦੀ ਖੁਦਕੁਸ਼ੀ ਦਾ ਸ਼ੱਕ ਹੈ। ਭਾਵੇਂ ਸਾਰੇ ਕਮਰੇ ‘ਚ ਖ਼ੂਨ ਸੀ ਪਰ ਇਹ ਖੂਨ ਉਨ੍ਹਾਂ ਦੇ ਨੱਕ ਵਿੱਚੋਂ ਵਹਿ ਰਿਹਾ ਸੀ। ਫੋਰੈਂਸਿਕ ਟੀਮ ਨੂੰ ਮ੍ਰਿਤਕਾਂ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਦਰਵਾਜ਼ਾ ਖੋਲ੍ਹਦਿਆਂ ਹੀ ਹਰ ਪਾਸੇ ਬਦਬੂ ਆ ਰਹੀ ਸੀ। ਪੁਲਿਸ ਅਧਿਕਾਰੀ ਕਲੇਮੈਂਟਾਊਨ ਸ਼ਿਸ਼ੂਪਾਲ ਰਾਣਾ ਅਨੁਸਾਰ ਮੰਗਲਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰਨਰ ਰੋਡ ‘ਤੇ ਇਕ ਘਰ ‘ਚੋਂ ਬਦਬੂ ਆ ਰਹੀ ਹੈ।ਐੱਸਐੱਚਓ ਅਨੁਸਾਰ ਕਾਸ਼ਿਫ਼ ਦੇ ਕਿਰਾਏ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਅਤੇ ਦੂਜੇ ਦਰਵਾਜ਼ੇ ‘ਤੇ ਲੱਗੀ ਕੁੰਡੀ ਅੰਦਰੋਂ ਬੰਦ ਸੀ। ਮੌਕੇ ‘ਤੇ ਜਾਲੀ ਕੱਟ ਕੇ ਕੁੰਡੀ ਖੋਲ੍ਹੀ ਤਾਂ ਦਰਵਾਜ਼ਾ ਖੋਲ੍ਹਿਆ। ਮੌਕੇ ‘ਤੇ ਪੁਲਿਸ ਨੂੰ ਜੋੜੇ ਦੀਆਂ ਲਾਸ਼ਾਂ ਕਮਰੇ ਦੇ ਫਰਸ਼ ‘ਤੇ ਪਈਆਂ ਮਿਲੀਆਂ, ਜਿੱਥੋਂ ਗੰਦੀ ਬਦਬੂ ਆ ਰਹੀ ਸੀ।


ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਕਾਸ਼ਿਫ਼ ਵਾਸੀ ਚਹਲੌਲੀ ਥਾਣਾ ਨਾਗਲ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਆਪਣੀ ਪਤਨੀ ਅਨਮ ਨਾਲ ਪਿਛਲੇ ਚਾਰ ਮਹੀਨਿਆਂ ਤੋਂ ਟਰਨਰ ਰੋਡ ਸੀ-13 ‘ਤੇ ਸੋਹੇਲ ਵਾਸੀ ਜੋਸ਼ੀਆਦਾ (ਉੱਤਰਾਕਾਸ਼ੀ) ਦੇ ਘਰ ਰਹਿ ਰਿਹਾ ਸੀ। ਪਿਛਲੇ ਸ਼ੁੱਕਰਵਾਰ ਹੀ ਉਸ ਦੀ ਪਤਨੀ ਜਣੇਪੇ ਤੋਂ ਬਾਅਦ ਹਸਪਤਾਲ ਤੋਂ ਬੱਚੇ ਨੂੰ ਲੈ ਕੇ ਕਮਰੇ ‘ਚ ਵਾਪਸ ਆਈ ਸੀ।ਕਾਸ਼ਿਫ ਦੀ ਪਹਿਲੀ ਪਤਨੀ ਨੁਸਰਤ ਨੇ ਦੱਸਿਆ ਕਿ ਉਨ੍ਹਾਂ ਨੇ ਆਖਰੀ ਵਾਰ 10 ਜੂਨ ਦੀ ਰਾਤ ਨੂੰ ਗੱਲਬਾਤ ਕੀਤੀ ਸੀ। ਕਾਸ਼ਿਫ਼ ਨੇ ਦੱਸਿਆ ਸੀ ਕਿ ਉਹ 11 ਜੂਨ ਨੂੰ ਪਿੰਡ ਆ ਰਿਹਾ ਹੈ। ਕਾਸ਼ਿਫ਼ ਨੇ ਕਿਸੇ ਤੋਂ ਪੰਜ ਲੱਖ ਰੁਪਏ ਉਧਾਰ ਲਏ ਸਨ, ਜੋ ਉਸ ਨੂੰ ਵਾਪਸ ਕਰਨੇ ਸਨ। ਉਧਾਰ ਦੇਣ ਵਾਲੇ ਨੇ 10 ਜੂਨ ਤਕ ਦਾ ਸਮਾਂ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਪਤੀ ਨੇ ਉਧਾਰ ਲਈ ਰਕਮ ਵਾਪਸ ਕਰਨ ਲਈ ਦੋ ਵਾਰ ਸਮਾਂ ਮੰਗਿਆ ਸੀ।


ਦੋਵੇਂ ਲਾਸ਼ਾਂ ਕਰੀਬ ਦੋ-ਤਿੰਨ ਦਿਨ ਪੁਰਾਣੀਆਂ ਲੱਗ ਰਹੀਆਂ ਸਨ ਕਿਉਂਕਿ ਦੋਵੇਂ ਲਾਸ਼ਾਂ ਬਹੁਤ ਫੁੱਲੀਆਂ ਹੋਈਆਂ ਸਨ ਅਤੇ ਕਮਰੇ ਵਿਚ ਕਾਫੀ ਖੂਨ ਸੀ। ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ, ਜਿੱਥੇ ਟੀਮ ਨੇ ਦੋਵਾਂ ਲਾਸ਼ਾਂ ਦੀ ਜਾਂਚ ਕੀਤੀ। ਉਨਾਂ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਮੌਕੇ ‘ਤੇ ਉਨ੍ਹਾਂ ਦੇ ਨੱਕ ਅਤੇ ਮੂੰਹ ‘ਚੋਂ ਖੂਨ ਵਹਿ ਰਿਹਾ ਸੀ।
ਦੋਵਾਂ ਮ੍ਰਿਤਕਾਂ ਵਿਚਕਾਰ ਇਕ ਛੋਟਾ ਬੱਚਾ ਸੁਰੱਖਿਅਤ ਮਿਲਿਆ, ਜਿਸ ਦੀ ਉਮਰ ਚਾਰ-ਪੰਜ ਦਿਨ ਦੱਸੀ ਜਾ ਰਹੀ ਹੈ। ਬੱਚੇ ਨੂੰ ਐਂਬੂਲੈਂਸ ਰਾਹੀਂ ਦੂਨ ਹਸਪਤਾਲ ਭੇਜਿਆ ਗਿਆ, ਜੋ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਇਸ ਨਵਜੰਮੇ ਬੱਚੇ ਨੂੰ ਫਿਲਹਾਲ ਪੁਲਿਸ ਨੇ ਹਸਪਤਾਲ ‘ਚ ਰੱਖਿਆ ਹੋਇਆ ਹੈ।

error: Content is protected !!