ਵਿਰੋਧ; ਹਿੰਦੂ ਸੈਨਾ ਵੱਲੋਂ ‘ਆਦਿਪੁਰਸ਼’ ਬੈਨ ਕਰਨ ਦੀ ਮੰਗ… ਇਕ ਸੀਨ ‘ਚ ਇੰਦਰਜੀਤ ਹਨੂੰਮਾਨ ਜੀ ਨੂੰ ਕਹਿੰਦਾ- ਤੇਰੀ ਬੂਆ ਕਾ ਬਗੀਚਾ ਹੈ ਕਿਆ, ਜੋ ਹਵਾ ਖਾਨੇ ਆ ਗਿਆ

ਵਿਰੋਧ; ਹਿੰਦੂ ਸੈਨਾ ਵੱਲੋਂ ‘ਆਦਿਪੁਰਸ਼’ ਬੈਨ ਕਰਨ ਦੀ ਮੰਗ… ਇਕ ਸੀਨ ‘ਚ ਇੰਦਰਜੀਤ ਹਨੂੰਮਾਨ ਜੀ ਨੂੰ ਕਹਿੰਦਾ- ਤੇਰੀ ਬੂਆ ਕਾ ਬਗੀਚਾ ਹੈ ਕਿਆ, ਜੋ ਹਵਾ ਖਾਨੇ ਆ ਗਿਆ

ਮੁੰਬਈ/ਦਿੱਲੀ (ਵੀਓਪੀ ਬਿਊਰੋ) ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਆਦਿਪੁਰਸ਼ ਹੁਣ ਡਾਇਲਾਗਸ ਨੂੰ ਲੈ ਕੇ ਵਿਵਾਦਾਂ ‘ਚ ਹੈ। ਫਿਲਮ ‘ਤੇ ਪਾਬੰਦੀ ਲਗਾਉਣ ਲਈ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਨੂੰ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਲਗਾਇਆ ਹੈ। ਇਸ ਵਿੱਚ ਫਿਲਮ ਦੇ ਕਈ ਸੀਨ, ਡਾਇਲਾਗ ਅਤੇ ਕਿਰਦਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।


ਵਿਸ਼ਨੂੰ ਗੁਪਤਾ ਨੇ ਪਟੀਸ਼ਨ ‘ਚ ਕਿਹਾ, ‘ਫਿਲਮ ‘ਚ ਸਾਡੇ ਦੇਵਤਿਆਂ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ, ਜੋ ਕਿ ਇਤਰਾਜ਼ਯੋਗ ਹੈ। ਇਸ ਲਈ ਅਜਿਹੀ ਫਿਲਮ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਹ ਫਿਲਮ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ।
ਫਿਲਮ ਦੇ ਡਾਇਲਾਗਸ ਨੂੰ ਲੈ ਕੇ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫਿਲਮ ਦੇ ਬਾਈਕਾਟ ਦਾ ਟਰੈਂਡ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਲਮ ‘ਚ ਰਾਮਾਇਣ ਨੂੰ ਆਧੁਨਿਕ ਤਰੀਕੇ ਨਾਲ ਦਿਖਾਇਆ ਗਿਆ ਹੈ, ਜਿਸ ਨਾਲ ਇਸ ਮਿਥਿਹਾਸ ਦੀ ਸ਼ਾਨ ਨੂੰ ਢਾਹ ਲੱਗ ਰਹੀ ਹੈ।


ਇਹ ਡਾਇਲਾਗ ਲਿਖਣ ਵਾਲੇ ਲੇਖਕ ਮਨੋਜ ਮੁੰਤਸ਼ੀਰ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਉਸ ਨੂੰ ਪੁੱਛ ਰਹੇ ਹਨ ਕਿ ਰਾਮਾਇਣ ਦੇ ਕਿਸ ਸੰਸਕਰਣ ਵਿੱਚ ਅਜਿਹੇ ਸੰਵਾਦ ਲਿਖੇ ਗਏ ਹਨ। ਕੀ ਰਾਮਾਇਣ ਵਿਚ ਅਜਿਹੇ ਸ਼ਬਦਾਂ ਦਾ ਕੋਈ ਜ਼ਿਕਰ ਹੈ?

ਹਿੰਦੂ ਸੈਨਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਆਦਿਪੁਰਸ਼ ਵਿੱਚ ਜਿਸ ਤਰ੍ਹਾਂ ਭਗਵਾਨ ਰਾਮ, ਮਾਤਾ ਸੀਤਾ ਅਤੇ ਹਨੂੰਮਾਨ ਜੀ ਨੂੰ ਦਰਸਾਇਆ ਗਿਆ ਹੈ, ਉਹ ਮਹਾਰਿਸ਼ੀ ਵਾਲਮੀਕਿ ਦੀ ਰਾਮਾਇਣ ਅਤੇ ਤੁਲਸੀਦਾਸ ਦੇ ਰਾਮਚਰਿਤਮਾਨਸ ਦੇ ਬਿਲਕੁਲ ਉਲਟ ਹੈ। ਓਮ ਰਾਉਤ ਦੁਆਰਾ ਨਿਰਦੇਸ਼ਿਤ ਇਸ ਫਿਲਮ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਫਿਲਮ ਵਿੱਚ ਤੱਥਾਂ ਨਾਲ ਜਿਸ ਤਰ੍ਹਾਂ ਛੇੜਛਾੜ ਕੀਤੀ ਗਈ ਹੈ, ਉਸ ਨੂੰ ਦੇਖ ਕੇ ਅਸੀਂ ਚਿੰਤਤ ਅਤੇ ਦੁਖੀ ਹਾਂ।
ਦਾਇਰ ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਸੀ, ‘ਇਹ ਜਨਹਿੱਤ ਪਟੀਸ਼ਨ ਉਨ੍ਹਾਂ ਲੋਕਾਂ ਦੀ ਤਰਫੋਂ ਵੀ ਦਾਇਰ ਕੀਤੀ ਗਈ ਹੈ, ਜੋ ਆਰਥਿਕ ਤੌਰ ‘ਤੇ ਕਮਜ਼ੋਰ ਹਨ, ਜਾਂ ਕਿਸੇ ਕਾਰਨ ਅਦਾਲਤ ‘ਚ ਆਉਣ ਤੋਂ ਅਸਮਰੱਥ ਹਨ। ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ, ਇਸ ਲਈ ਇਹ ਜਨਹਿੱਤ ਪਟੀਸ਼ਨ ਉਨ੍ਹਾਂ ਦੀ ਵੀ ਪ੍ਰਤੀਨਿਧਤਾ ਕਰਦੀ ਹੈ। ਆਦਿਪੁਰਸ਼ ਦੀ ਟੀਮ ਨੇ ਇਸ ਮਾਮਲੇ ‘ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ 4 ਅਕਤੂਬਰ ਤੱਕ ਜਵਾਬ ਦੇਣਾ ਸੀ। ਹਾਲਾਂਕਿ ਅੱਜ ਤੱਕ ਉਸਦਾ ਜਵਾਬ ਨਹੀਂ ਆਇਆ ਹੈ।

ਫਿਲਮ ਵਿੱਚ ਕੁਝ ਡਾਇਲਾਗ ਅਜੀਬ ਤੇ ਭੱਦੇ ਹਨ, ਜਿਵੇਂ ਕਿ ਹਨੂਮਾਨ ਜੀ ਰਾਵਣ ਦੇ ਪੁੱਤਰ ਇੰਦਰਜੀਤ ਨੂੰ ਇਕ ਜਗ੍ਹਾ ਕਹਿੰਦੇ ਹਨ ਕਿ ਕੱਪੜਾ ਤੇਰੇ ਬਾਪ ਦਾ, ਤੇਲ ਤੇਰੇ ਬਾਪ ਦਾ, ਜਲੇਗੀ ਵੀ ਤੇਰੇ ਬਾਪ ਕੀ।

ਇਕ ਹੋਰ ਡਾਇਲਾਗ ਹੈ, ਜਿਸ ਵਿੱਚ ਇੰਦਰਜੀਤ ਹਨੂੰਮਾਨ ਜੀ ਨੂੰ ਕਹਿੰਦਾ ਹੈ, ਕੀ ਇਹ ਤੇਰੀ ਮਾਸੀ ਦਾ ਬਾਗ ਹੈ ਜੋ ਹਵਾ ਖਾਣ ਆਇਆ ਸੀ।

ਇਸ ਤਰ੍ਹਾਂ ਦੇ ਹੀ ਹੋਰ ਵੀ ਕਈ ਭੱਦੇ ਡਾਇਲਾਗ ਇਸ ਫਿਲਮ ਵਿੱਚ ਹਨ ਜੋ ਕਿ ਹਿੰਦੂ ਜਥੇਬੰਦੀਆਂ ਨੂੰ ਪਸੰਦ ਨਹੀਂ ਆਏ ਤੇ ਉਹ ਕਾਰਵਾਈ ਦੀ ਮੰਗ ਕਰ ਰਹੇ ਹਨ।

error: Content is protected !!