Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
19
ਗਾਇਕਾ ਮਿਸ ਪੂਜਾ ਦੀ ਸੋਸ਼ਲ ਮੀਡੀਆ ਪੋਸਟ ਨੇ ਪਾਇਆ ਭੜਥੂ, ਪ੍ਰਸ਼ੰਸਕ ਹੋਏ ਨਿਰਾਸ਼,ਕਿਹਾ-ਅਜਿਹਾ ਕਿਉਂ ਕੀਤਾ?
Latest News
Punjab
ਗਾਇਕਾ ਮਿਸ ਪੂਜਾ ਦੀ ਸੋਸ਼ਲ ਮੀਡੀਆ ਪੋਸਟ ਨੇ ਪਾਇਆ ਭੜਥੂ, ਪ੍ਰਸ਼ੰਸਕ ਹੋਏ ਨਿਰਾਸ਼,ਕਿਹਾ-ਅਜਿਹਾ ਕਿਉਂ ਕੀਤਾ?
June 19, 2023
Voice of Punjab
ਗਾਇਕਾ ਮਿਸ ਪੂਜਾ ਦੀ ਸੋਸ਼ਲ ਮੀਡੀਆ ਪੋਸਟ ਨੇ ਪਾਇਆ ਭੜਥੂ, ਪ੍ਰਸ਼ੰਸਕ ਹੋਏ ਨਿਰਾਸ਼,ਕਿਹਾ-ਅਜਿਹਾ ਕਿਉਂ ਕੀਤਾ?
ਵੀਓਪੀ ਬਿਊਰੋ, ਜਲੰਧਰ : ਪੰਜਾਬੀ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ ਉਤੇ ਅਜਿਹੀ ਪੋਸਟ ਪਾ ਦਿੱਤੀ ਕਿ ਪ੍ਰਸ਼ੰਸਕ ਨਿਰਾਸ਼ ਹੋ ਕੇ ਪੁੱਛਣ ਲੱਗੇ ਕਿ ਅਜਿਹਾ ਕਿਉਂ ਕੀਤਾ। ਨਾਮੀ ਗਾਇਕਾ ਵੱਲੋਂ ਕੀਤੀ ਗਈ ਪੋਸਟ ਉਤੇ ਢੇਰਾਂ ਕੁਮੈਂਟ ਕੀਤੇ ਜਾ ਰਹੇ ਹਨ। ਕੋਈ ਹੈਰਾਨੀ ਪ੍ਰਗਟਾ ਰਿਹਾ ਹੈ ਤਾਂ ਕੋਈ ਇਸ ਦਾ ਕਾਰਨ ਪੁੱਛ ਰਿਹਾ ਹੈ। ਦਰਅਸਲ, ਮਿਸ ਪੂਜਾ ਵਲੋਂ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ‘ਚ ਉਸ ਨੇ ਸੋਸ਼ਲ ਮੀਡੀਆ ਛੱਡਣ ਦਾ ਐਲਾਨ ਕੀਤਾ ਹੈ।
ਮਿਸ ਪੂਜਾ ਨੇ ਆਪਣੀ ਇਸ ਪੋਸਟ ‘ਚ ਬਲੈਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ”ਬਾਏ-ਬਾਏ ਸੋਸ਼ਲ ਮੀਡੀਆ।” ਮਿਸ ਪੂਜਾ ਦੀ ਇਸ ਪੋਸਟ ਤੋਂ ਬਾਅਦ ਫੈਨਜ਼ ਲਗਾਤਾਰ ਉਸ ਨੂੰ ਕੁਮੈਂਟ ਕਰਕੇ ਸੋਸ਼ਲ ਮੀਡੀਆ ਛੱਡਣ ਦਾ ਕਾਰਨ ਪੁੱਛ ਰਹੇ ਹਨ।
ਦੱਸਣਯੋਗ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੋਪ ਗਾਇਕਾਵਾਂ ‘ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਮਿਸ ਪੂਜਾ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ’ਤੇ ਰਾਜ ਕਰਦੀ ਆ ਰਹੀ ਹੈ।
ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ। ਇਸੇ ਲਈ ਉਸ ਦੀ ਲੰਮੀ ਫੈਨ ਫਾਲੋਇੰਗ ਹੈ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਸਾਲ 2021 ‘ਚ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਦੱਸ ਦਈਏ ਕਿ ਗਾਇਕਾ ਮਿਸ ਪੂਜਾ ਖ਼ਿਲਾਫ਼ ਇਕ ਗੀਤ ’ਚ ਫ਼ਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਫ਼. ਆਈ. ਆਰ. ਦਰਜ ਹੋਈ ਸੀ, ਜੋ ਕਿ ਬੀਤੇ ਕੁਝ ਦਿਨ ਪਹਿਲਾ ਹੀ ਰੱਦ ਹੋਈ ਹੈ। ਅਸਲ ‘ਚ, ਮਿਸ ਪੂਜਾ ਅਤੇ ਗੀਤ ਦਾ ਫ਼ਿਲਮਾਂਕਣ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰਨ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰਦਿਆਂ ਦਰਜ ਹੋਈ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਸੀ।
Post navigation
‘ਆਦਿਪੁਰਸ਼’ ਫਿਲਮ ਉਤੇ ਵਧਿਆ ਵਿਵਾਦ, ਬਾਲੀਵੁੱਡ ਦੀਆਂ ਫਿਲਮਾਂ ਦੇ ਪ੍ਰਸਾਰਣ ਉਤੇ ਲੱਗੀ ਪਾਬੰਦੀ, 17 ਫਿਲਮਾਂ ਦੀ ਸਕ੍ਰੀਨਿੰਗ ਰੋਕੀ
ਐਸਜੀਪੀਸੀ ਪ੍ਰਧਾਨ ਧਾਮੀ ਦੀ ਮੁੱਖ ਮੰਤਰੀ ਮਾਨ ਨੂੰ ਚਿਤਾਵਨੀ, ਕਿਹਾ-ਬਲਦੀ ਵਿਚ ਹੱਥ ਨਾ ਪਾਓ, ਨਤੀਜਿਆਂ ਦੇ ਜ਼ਿੰਮੇਵਾਰ ਖੁਦ ਹੋਵੋਗੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us