‘ਆਦਿਪੁਰਸ਼’ ਫਿਲਮ ਉਤੇ ਵਧਿਆ ਵਿਵਾਦ, ਬਾਲੀਵੁੱਡ ਦੀਆਂ ਫਿਲਮਾਂ ਦੇ ਪ੍ਰਸਾਰਣ ਉਤੇ ਲੱਗੀ ਪਾਬੰਦੀ, 17 ਫਿਲਮਾਂ ਦੀ ਸਕ੍ਰੀਨਿੰਗ ਰੋਕੀ

‘ਆਦਿਪੁਰਸ਼’ ਫਿਲਮ ਉਤੇ ਵਧਿਆ ਵਿਵਾਦ, ਬਾਲੀਵੁੱਡ ਦੀਆਂ ਫਿਲਮਾਂ ਦੇ ਪ੍ਰਸਾਰਣ ਉਤੇ ਲੱਗੀ ਪਾਬੰਦੀ, 17 ਫਿਲਮਾਂ ਦੀ ਸਕ੍ਰੀਨਿੰਗ ਰੋਕੀ

ਵੀਓਪੀ ਬਿਊਰੋ, ਕਾਠਮੰਡੂ – ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ, ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ਉਤੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਦੌਰਾਨ ਹੁਣ ਭਾਰਤੀ ਸਿਨੇਮਾ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਨੇਪਾਲ ਦੀ ਰਾਜਧਾਨੀ ਕਾਠਮਾਂਡੂ ’ਚ ਭਾਰਤੀ ਫ਼ਿਲਮਾਂ ’ਤੇ ਬੈਨ ਲਾ ਦਿੱਤਾ ਗਿਆ ਹੈ। ਥਾਂ-ਥਾਂ ਪੁਲਿਸ ਤਾਇਨਾਤ ਹੈ, ਤਾਂ ਜੋ ਕਿਸੇ ਵੀ ਸਿਨੇਮਾਘਰ ’ਚ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਨਾ ਕੀਤੀ ਜਾ ਸਕੇ। ਕਾਠਮਾਂਡੂ ਦੇ ਮੇਅਰ ਬਾਲੇਨ ਸ਼ਾਹ ਦੇ ਸੈਕਟਰੀ ਨੇ ਦੱਸਿਆ ਕਿ ਹੁਣ ਚੱਲ ਰਹੀਆਂ ਸਾਰੀਆਂ 17 ਫ਼ਿਲਮਾਂ ’ਤੇ ਬੈਨ ਲਾਇਆ ਗਿਆ ਹੈ।
ਇਹ ਐਕਸ਼ਨ ਓਮ ਰਾਊਤ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਆਦਿਪੁਰਸ਼’’ਤੇ ਵਧੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ।

ਫ਼ਿਲਮ ’ਚ ਵਿਖਾਇਆ ਗਿਆ ਹੈ ਕਿ ਸੀਤਾ ਦਾ ਜਨਮ ਭਾਰਤ ’ਚ ਹੋਇਆ ਸੀ। ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਸੀਤਾ ਦਾ ਜਨਮ ਨੇਪਾਲ ’ਚ ਹੋਇਆ ਸੀ। ਫ਼ਿਲਮ ’ਚ ਵਿਖਾਈ ਗਈ ਜਾਣਕਾਰੀ ’ਤੇ ਪਹਿਲਾਂ ਹੀ ਕਾਫ਼ੀ ਵਿਵਾਦ ਹੋ ਰਿਹਾ ਹੈ। ਇਨਾਂ ਹੀ ਨਹੀਂ, ਹਨੂੰਮਾਨ ਜੀ ਦੇ ਵਿਖਾਏ ਰੋਲ ਤੇ ਉਨ੍ਹਾਂ ਬਾਰੇ ਡਾਇਲਾਗ ਤੋਂ ਵੀ ਲੋਕ ਭੜਕੇ ਹੋਏ ਹਨ। ਹੁਣ ਨਿਰਮਾਤਾ ਇਹ ਡਾਇਲਾਗ ਬਦਲਣ ਜਾ ਰਹੇ ਹਨ।

error: Content is protected !!