ਮਾਂ ਤੇ ਤਿੰਨ ਬੱਚਿਆਂ ਨੂੰ ਕੁਚਲ ਕੇ ਫਰਾਰ ਹੋ ਗਿਆ ਤੇਜ਼ ਰਫ਼ਤਾਰ ਕਾਰ ਸਵਾਰ,  ਦੋ ਮਾਸੂਮਾਂ ਨੇ ਮੌਕੇ ਉਤੇ ਹੀ ਤੋੜਿਆ ਦਮ, ਮਾਂ ਦੀ ਹਸਪਤਾਲ ਵਿਚ ਮੌਤ

ਮਾਂ ਤੇ ਤਿੰਨ ਬੱਚਿਆਂ ਨੂੰ ਕੁਚਲ ਕੇ ਫਰਾਰ ਹੋ ਗਿਆ ਤੇਜ਼ ਰਫ਼ਤਾਰ ਕਾਰ ਸਵਾਰ,  ਦੋ ਮਾਸੂਮਾਂ ਨੇ ਮੌਕੇ ਉਤੇ ਹੀ ਤੋੜਿਆ ਦਮ, ਮਾਂ ਦੀ ਹਸਪਤਾਲ ਵਿਚ ਮੌਤ


ਵੀਓਪੀ ਬਿਊਰੋ, ਮੁੱਲਾਂਪੁਰ ਦਾਖਾ : ਬੀਤੀ ਰਾਤ 12 ਵਜੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਔਰਤ ਤੇ ਦੋ ਮਾਸੂਮਾਂ ਦੀ ਮੌਤ ਹੋ ਗਈ। ਇਹ ਔਰਤ ਆਪਣੇ ਤਿੰਨ ਬੱਚਿਆਂ ਨਾਲ ਪਿੰਡ ਦਾਖਾ ਵੱਲ ਜਾ ਰਹੀ ਸੀ ਕਿ ਇੱਕ ਤੇਜ਼ ਰਫਤਾਰ ਸੀਆਜ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਾਂ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਹਸਪਤਾਲ ਜਾ ਕੇ ਦਮ ਤੋੜ ਗਈ, ਜਦਕਿ ਬੱਚਾ ਇਲਾਜ ਅਧੀਨ ਹੈ।
ਏ.ਐੱਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਚੰਦਰ ਕਲਾ ਦੇਵੀ ਪਤਨੀ ਮੁਕੇਸ਼ ਸਾਦਾ ਵਾਸੀ ਬਬਹਾਨ, ਗਵਾਨ ਜ਼ਿਲ੍ਹਾ ਖਗੜੀਆ (ਬਿਹਾਰ) ਆਪਣੇ ਤਿੰਨ ਬੱਚਿਆਂ ਸਮੇਤ ਪਿੰਡ ਦਾਖ਼ਾ ਵੱਲ ਜਾ ਰਹੀ ਸੀ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਸੀਆਜ ਨੰਬਰ ਪੀ.ਬੀ. 26 ਜੀ 5000 ਨੇ ਇਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਜਿਸ ਦੇ ਸਿੱਟੇ ਵਜੋਂ ਪੁੱਤਰ ਰਾਜਨ (4) ਅਤੇ ਧੀ ਜਾਨਕੀ (3) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਚੰਦਰ ਕਲਾ ਦੇਵੀ ਅਤੇ ਮੁੰਡੇ ਦੀਪਕ (7) ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਮੈਡੀਵੇਜ ਹਸਪਤਾਲ ਵਿਖੇ ਦਾਖ਼਼ਲ ਕਰਵਾਇਆ ਗਿਆ।


ਜਿੱਥੇ ਬੱਚਿਆਂ ਦੀ ਮਾਂ ਚੰਦਰਕਲਾ ਦੇਵੀ ਵੀ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਜਦਕਿ ਜ਼ਖਮੀ ਦੀਪਕ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਬਲੀਆ ਸਿੰਘ ਵਾਸੀ ਪਿੰਡ ਦਾਖਾ ਦੇ ਬਿਆਨਾਂ ’ਤੇ ਕਾਰ ਸੀਆਜ ਨੰਬਰ ਪੀ.ਬੀ. 26 ਜੀ 5000 ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਕਾਰ ਚਾਲਕ ਨੂੰ ਜਲਦ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!