ਚੋਰਾਂ ਨੂੰ ਮੋਰ! ਸਾਢੇ 8 ਕਰੋੜ ਦੀ ਡਕੈਤੀ ਤੋਂ ਅਗਲੇ ਦਿਨ ਮੁਲਜ਼ਮਾਂ ਕੋਲੋਂ ਲੁੱਟ ਲਏ ਗਏ ਸੀ ਇਕ ਕਰੋੜ ਰੁਪਏ

ਚੋਰਾਂ ਨੂੰ ਮੋਰ! ਸਾਢੇ 8 ਕਰੋੜ ਦੀ ਡਕੈਤੀ ਤੋਂ ਅਗਲੇ ਦਿਨ ਮੁਲਜ਼ਮਾਂ ਕੋਲੋਂ ਲੁੱਟ ਲਏ ਗਏ ਸੀ ਇਕ ਕਰੋੜ ਰੁਪਏ


ਵੀਓਪੀ ਬਿਊਰੋ, ਲੁਧਿਆਣਾ- ਅੱਠ ਕਰੋੜ ਦੀ ਡਕੈਤੀ ਦਾ ਮਾਮਲਾ ਪੂਰੀ ਤਰ੍ਹਾਂ ਫਿਲਮੀ ਬਣਦਾ ਜਾ ਰਿਹਾ ਹੈ।‘ਚੋਰਾਂ ਨੂੰ ਪੈ ਗਏ ਮੋਰ’ਵਾਲੀ ਕਹਾਵਤ ਵੀ ਇਸ ਮਾਮਲੇ ਵਿਚ ਸਟੀਕ ਬੈਠ ਰਹੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰੁਣ ਕੋਚ ਨਾਂ ਦੇ ਮੁਲਜ਼ਮ ਦਾ ਦੋਸਤ ਨੀਰਜ ਸੀ। ਜਿਸਨੂੰ ਡਕੈਤੀ ਬਾਰੇ ਸਾਰੀ ਜਾਣਕਾਰੀ ਸੀ। ਡਕੈਤੀ ਤੋਂ ਅਗਲੇ ਦਿਨ ਅਰੁਣ ਤੋਂ ਉਸ ਦੇ ਦੋਸਤ ਨੀਰਜ ਨੇ ਕੁਝ ਪੈਸੇ ਉਧਾਰ ਮੰਗੇ ਤਾਂ ਅਰੁਣ ਨੇ ਸਾਫ਼ ਇਨਕਾਰ ਕਰ ਦਿੱਤਾ।
ਉਸ ਸਮੇਂ ਤਾਂ ਨੀਰਜ ਉਥੋਂ ਚਲਾ ਗਿਆ ਪਰ ਉਸ ਨੂੰ ਜਿਸ ਗੱਡੀ ’ਚ ਡਕੈਤੀ ਦੀ ਰਕਮ ਰੱਖੀ ਗਈ ਸੀ। ਉਸ ਬਾਰੇ ਸਾਰੀ ਜਾਣਕਾਰੀ ਸੀ। ਪੁਲਿਸ ਦੇ ਦੱਸਣ ਅਨੁਸਾਰ ਨੀਰਜ ਨੇ ਆਪਣੇ ਦੋਸਤ ਅਰੁਣ ਦੀ ਕਾਰ ’ਚੋਂ ਸ਼ੀਸ਼ਾ ਤੋੜ ਕੇ ਲਗਪਗ ਇਕ ਕਰੋੜ ਰੁਪਏ ਚੋਰੀ ਕਰ ਲਏ।


ਪੁਲਿਸ ਦਾ ਮੱਥਾ ਉਦੋਂ ਠਣਕਿਆ, ਜਦੋਂ ਉਨ੍ਹਾਂ ਕਾਰ ਦੇ ਟੁੱਟਾ ਹੋਇਆ ਸ਼ੀਸ਼ਾ ਵੇਖਿਆ। ਕਿਉਂਕਿ ਜਦੋਂ ਪੁਲਿਸ ਨੇ ਕਾਰ ਬਰਾਮਦ ਕੀਤੀ ਤਾਂ ਉਹ ਪੂਰੀ ਢੱਕੀ ਹੋਈ ਸੀ, ਪਰ ਢੱਕੇ ਹੋਣ ਦੇ ਬਾਵਜੂਦ ਕਾਰ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ। ਪੁਲਿਸ ਨੂੰ ਜਾਂਚ ਦੌਰਾਨ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਸ਼ੀਸ਼ਾ ਟੁੱਟਿਆ ਕਿਵੇਂ। ਬਰੀਕੀ ਨਾਲ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਅਰੁਣ ਵਲੋਂ ਪੈਸੇ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਨੀਰਜ ਨੇ ਸ਼ੀਸ਼ਾ ਤੋੜ ਕੇ ਡਕੈਤੀ ਦੀ ਰਕਮ ਚੋਂ ਲਗਭਗ 1 ਕਰੋੜ ਰੁਪਏ ਚੁਰਾ ਲਏ ਸਨ। ਹਾਲਾਂਕਿ ਨੀਰਜ ਤੇ ਉਸ ਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਹੁਣ ਤਕ ਪੁਲਿਸ ਨੇ 16 ਮੁਲਜ਼ਮਾਂ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ 7 ਕਰੋੜ ਦੇ ਕਰੀਬ ਨਕਦੀ ਵੀ ਬਰਾਮਦ ਕੀਤੀ ਗਈ।

error: Content is protected !!