ਖੂਨ ਹੋਇਆ ਚਿੱਟਾ, ਪੁੱਤ ਨੇ ਪੱਥਰ ਮਾਰ-ਮਾਰ ਕੇ ਕੁਚਲ ਦਿੱਤਾ ਪਿਤਾ ਦਾ ਸਿਰ, ਕਹਿੰਦਾ-ਮੈਂ ਹੱਥ ਵਟਾਉਂਦਾ ਸੀ, ਜੇਬ ਖਰਚ ਨਹੀਂ ਸੀ ਦਿੰਦਾ

ਖੂਨ ਹੋਇਆ ਚਿੱਟਾ, ਪੁੱਤ ਨੇ ਪੱਥਰ ਮਾਰ-ਮਾਰ ਕੇ ਕੁਚਲ ਦਿੱਤਾ ਪਿਤਾ ਦਾ ਸਿਰ, ਕਹਿੰਦਾ-ਮੈਂ ਹੱਥ ਵਟਾਉਂਦਾ ਸੀ, ਜੇਬ ਖਰਚ ਨਹੀਂ ਸੀ ਦਿੰਦਾ


ਵੀਓਪੀ ਬਿਊਰੋ, ਇੰਦੌਰ- ਇਕ 25 ਸਾਲਾ ਪੁੱਤ ਨੇ 50 ਸਾਲਾ ਕਿਸਾਨ ਪਿਤਾ ਦਾ ਪੱਥਰ ਮਾਰ ਮਾਰ ਕੇ ਸਿਰ ਕੁਚਲ ਦਿੱਤਾ। ਇਹ ਦੋਸ਼ ਪੁਲਿਸ ਨੇ ਲਾਏ ਤੇ ਮੁਲਜ਼ਮ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਇਕ ਅਧਿਕਾਰੀ ਦੇ ਮੁਤਾਬਕ, ‘ਮੁਲਜ਼ਮ ਨੇ ਪੱਥਰ ਮਾਰ-ਮਾਰ ਕੇ ਆਪਣੇ ਪਿਤਾ ਦਾ ਸਿਰ ਕੁਚਲ ਦਿੱਤਾ, ਕਿਉਂਕਿ ਉਸ ਨੇ ਪੁੱਤਰ ਨੂੰ ਜੇਬ ਖਰਚ ਦੇ 2,000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਥਿਤ ਤੌਰ ’ਤੇ ਨਸ਼ੇ ਦਾ ਆਦੀ ਮੁਲਜ਼ਮ ਖੇਤੀਬਾੜੀ ’ਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਅਤੇ ਉਸ ਦਾ ਦਾਅਵਾ ਹੈ ਕਿ ਉਸ ਦੇ ਪਿਤਾ ਉਸ ਨੂੰ ਜੇਬ ਖਰਚ ਲਈ ਪੈਸੇ ਨਹੀਂ ਦਿੰਦੇ ਸਨ।’


ਪੁਲਿਸ ਸੁਪਰਡੈਂਟ (ਦਿਹਾਤੀ) ਹਿਤੀਕਾ ਵਾਸਲ ਨੇ ਦੱਸਿਆ ਕਿ ਦੇਪਾਲਪੁਰ ਖੇਤਰ ਦੇ ਇਕ ਖੇਤ ’ਚ ਕਿਸਾਨ ਬਾਬੂ ਚੌਧਰੀ (50) ਦੇ 15 ਜੂਨ ਦੀ ਰਾਤ ਨੂੰ ਕੀਤੇ ਗਏ ਕਤਲ ਦੇ ਮਾਮਲੇ ’ਚ ਉਸ ਦੇ ਪੁੱਤਰ ਸੋਹਨ ਚੌਧਰੀ (25) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਸਲ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਪੁੱਛਗਿਛ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।

error: Content is protected !!