Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
28
ਯੂ ਟਿਊਬ ਬਾਬਾ ਹੜੱਪ ਗਿਆ ਕਰੋੜਾਂ ਰੁਪਏ, ਲੋਕਾਂ ਦੇ ਦੁੱਖ ਦੂਰ ਕਰਨ ਦਾ ਕਰਦਾ ਸੀ ਦਾਅਵੇ, ਲੁੱਟਦਾ ਸੀ ਇਸ ਬਹਾਨੇ
Latest News
National
ਯੂ ਟਿਊਬ ਬਾਬਾ ਹੜੱਪ ਗਿਆ ਕਰੋੜਾਂ ਰੁਪਏ, ਲੋਕਾਂ ਦੇ ਦੁੱਖ ਦੂਰ ਕਰਨ ਦਾ ਕਰਦਾ ਸੀ ਦਾਅਵੇ, ਲੁੱਟਦਾ ਸੀ ਇਸ ਬਹਾਨੇ
June 28, 2023
Voice of Punjab
ਯੂ ਟਿਊਬ ਬਾਬਾ ਹੜੱਪ ਗਿਆ ਕਰੋੜਾਂ ਰੁਪਏ, ਲੋਕਾਂ ਦੇ ਦੁੱਖ ਦੂਰ ਕਰਨ ਦਾ ਕਰਦਾ ਸੀ ਦਾਅਵੇ, ਲੁੱਟਦਾ ਸੀ ਇਸ ਬਹਾਨੇ
ਵੀਓਪੀ ਬਿਊਰੋ, ਭੋਪਾਲ : ਯੂ ਟਿਊਬ ਬਾਬਾ ਲੋਕਾਂ ਦੇ ਦੁੱਖ ਦੂਰ ਕਰਨ ਦੇ ਦਾਅਵੇ ਕਰ ਕੇ ਉਨ੍ਹਾਂ ਕੋਲੋਂ ਵੱਡੀ ਰਕਮ ਲੁੱਟਦਾ ਸੀ। ਸ਼ਿਕਾਇਤ ਮਿਲੀ ਤਾਂ ਮੱਧ ਪ੍ਰਦੇਸ਼ ਦੀ ਗੁਨਾ ਪੁਲਿਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਤਿਰ ਅੰਦਾਜ਼ ਕਾਰਨ ਮੁਲਜ਼ਮ ਯੂ-ਟਿਊਬ ਬਾਬਾ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ ਸੀ। ਇਹ ਮਾਮਲਾ ਉਦੋਂ ਪੁਲਿਸ ਦੇ ਧਿਆਨ ’ਚ ਆਇਆ, ਜਦੋਂ ਗੁਨਾ ਜ਼ਿਲ੍ਹੇ ਦੇ ਮ੍ਰਿਗਵਾਸ ਨਿਵਾਸੀ ਪੂਜਾ ਪਰਿਹਾਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਮੁਲਜ਼ਮ ਉੱਜੈਨ, ਰਤਲਾਮ ਅਤੇ ਮੰਦਸੌਰ ਸਮੇਤ ਕਈ ਹੋਰ ਸ਼ਹਿਰਾਂ ’ਚ 5.50 ਕਰੋੜ ਰੁਪਏ ਦਾ ਫਰਾਡ ਕਰ ਚੁੱਕਾ ਹੈ।
ਪੂਜਾ ਪਰਿਹਾਰ ਨੇ ਦੱਸਿਆ ਕਿ ਉਸ ਕੋਲੋਂ ਮਿਊਚੁਅਲ ਫੰਡ ਦੇ ਨਾਂ ’ਤੇ 5.50 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਗਈ ਹੈ। ਪੂਜਾ ਪਰਿਹਾਰ ਨੇ ਪੁਲਿਸ ਨੂੰ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਨੇ ਯੂ-ਟਿਊਬ ’ਤੇ ਵੀਡੀਓ ਵੇਖਿਆ ਸੀ। ਵੀਡੀਓ ’ਚ ਇਕ ਬਾਬਾ ਜੀਵਨ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਦਾਅਵਾ ਕਰ ਰਿਹਾ ਸੀ। ਵੀਡੀਓ ਦੇ ਲਿੰਕ ਹੇਠਾਂ ਮੋਬਾਈਲ ਨੰਬਰ ਲਿਖਿਆ ਹੋਇਆ ਸੀ। ਜਦੋਂ ਉਸ ਨੇ ਉਸ ਮੋਬਾਈਲ ਨੰਬਰ ’ਤੇ ਫੋਨ ਲਾਇਆ ਤਾਂ ਦੂਜੇ ਪਾਸਿਓਂ ਯੋਗੇਸ਼ ਮਹਿਤਾ ਨਾਂ ਦੇ ਵਿਅਕਤੀ ਨੇ ਫੋਨ ’ਤੇ ਗੱਲ ਕੀਤੀ। ਢੋਂਗੀ ਬਾਬਾ ਨੇ ਦੱਸਿਆ ਕਿ ਉਹ ਆਈਡੀਬੀਆਈ ਬੈਂਕ ’ਚ ਏਜੰਟ ਹੈ।
ਯੋਗੇਸ਼ ਨੇ ਪੂਜਾ ਨੂੰ ਮਿਊਚੁਅਲ ਫੰਡ ’ਚ ਨਿਵੇਸ਼ ਕਰਨ ਦਾ ਝਾਂਸਾ ਦਿੰਦਿਆਂ ਕਿਹਾ ਕਿ ਲਾਭ ਕਮਾਉਣ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਮਿਲੇਗਾ। ਪੂਜਾ ਨੇ 5.50 ਲੱਖ ਰੁਪਏ ਯੋਗੇਸ਼ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ਪਰ ਯੋਗੇਸ਼ ਮਹਿਤਾ ਨੇ ਮਿਊਚੁਅਲ ਫੰਡ ’ਚ ਇਨਵੈਸਟਮੈਂਟ ਦੀ ਨਾ ਤਾਂ ਰਸੀਦ ਦਿੱਤੀ ਤੇ ਨਾ ਹੀ ਪਾਲਿਸੀ। ਇਕ ਸਾਲ ਬਾਅਦ ਪੀੜਤਾ ਨੇ ਮ੍ਰਿਗਵਾਸ ਥਾਣੇ ’ਚ ਮੁਲਜ਼ਮ ਯੋਗੇਸ਼ ਦੇ ਖ਼ਿਲਾਫ਼ 23 ਜੂਨ ਨੂੰ ਕੇਸ ਦਰਜ ਕਰਵਾਇਆ।
ਪੁਲਿਸ ਨੇ ਐੱਫਆਈਆਰ ਦੇ ਆਧਾਰ ‘ਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਫਰਜ਼ੀ ਯੂ-ਟਿਊਬ ਬਾਬੇ ਦੀ ਠੱਗੀ ਦਾ ਵੱਡਾ ਖੁਲਾਸਾ ਹੋਇਆ। ਯੂ-ਟਿਊਬ ਦੇ ਵੀਡੀਓ ‘ਤੇ ਮੌਜੂਦ ਮੋਬਾਈਲ ਨੰਬਰ ਦੀ ਕਾਲ ਡਿਟੇਲ ਕੱਢੀ ਗਈ। ਪੁਲਿਸ ਨੇ ਮੁਲਜ਼ਮ ਦੀ ਪਤਨੀ ਦਾ ਮੋਬਾਈਲ ਨੰਬਰ ਵੀ ਹਾਸਲ ਕਰ ਲਿਆ ਹੈ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਮਹਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ। ਇਸ ਦੌਰਾਨ ਪੁਲਿਸ ਨੂੰ ਯੋਗੇਸ਼ ਦੀ ਪਤਨੀ ਦੀ ਕਾਲ ਡਿਟੇਲ ‘ਚ ਉੱਤਰ ਪ੍ਰਦੇਸ਼ ਨਾਲ ਸਬੰਧਤ 3 ਫੋਨ ਨੰਬਰ ਵੀ ਮਿਲੇ, ਜਿਨ੍ਹਾਂ ਨਾਲ ਮੁਲਜ਼ਮ ਲਗਾਤਾਰ ਸੰਪਰਕ ਵਿੱਚ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਉਰਫ ਯੂ-ਟਿਊਬ ਬਾਬਾ ਦਾ ਉੱਤਰ ਪ੍ਰਦੇਸ਼ ਨਾਲ ਵੀ ਸਬੰਧ ਹੈ, ਜੋ ਸਿਮ ਕਾਰਡ ਯੋਗੇਸ਼ ਵਰਤ ਰਿਹਾ ਸੀ, ਉਹ ਕਿਸੇ ਅੰਕਿਤ ਦੇ ਨਾਂ ‘ਤੇ ਰਜਿਸਟਰਡ ਸੀ। ਪੁਲਿਸ ਨੇ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
Post navigation
ਘਰ ‘ਚੋਂ ਕਣਕ ਚੋਰੀ ਕਰਨ ਆਏ ਨੌਜਵਾਨ ‘ਤੇ ਮਕਾਨ ਮਾਲਿਕ ਨੇ ਚਲਾ’ਤੀਆਂ ਗੋਲੀਆਂ, ਹਾਲਤ ਨਾਜ਼ੁਕ
ਹੁਣ ਮੋਟਰਸਾਈਕਲ ਠੀਕ ਕਰਦੇ ਨਜ਼ਰ ਆਏ ਰਾਹੁਲ ਗਾਂਧੀ ! ਕੁਝ ਦਿਨ ਪਹਿਲਾਂ ਟਰੱਕ ਚਲਾਉਂਦਿਆਂ ਦੀ ਵੀਡੀਓ ਆਈ ਸੀ ਸਾਹਮਣੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us