ਸਪੈਸ਼ਲ ਬੱਚੀ ਨਾਲ ਗੁਆਂਢ ਵਿਚ ਰਹਿੰਦਾ ਨੌਜਵਾਨ ਕਰਨ ਲੱਗਾ ਅਸ਼ਲੀਲ ਹਰਕਤਾਂ, ਪੁਲਿਸ ਨੇ ਕੀਤਾ ਕਾਬੂ

ਸਪੈਸ਼ਲ ਬੱਚੀ ਨਾਲ ਗੁਆਂਢ ਵਿਚ ਰਹਿੰਦਾ ਨੌਜਵਾਨ ਕਰਨ ਲੱਗਾ ਅਸ਼ਲੀਲ ਹਰਕਤਾਂ, ਪੁਲਿਸ ਨੇ ਕੀਤਾ ਕਾਬੂ


ਵੀਓਪੀ ਬਿਊਰੋ, ਲੁਧਿਆਣਾ : ਗੁਆਂਢ ਵਿੱਚ ਰਹਿਣ ਵਾਲੀ ਸਪੈਸ਼ਲ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਨਬਾਲਗ਼ ਮੁਲਜ਼ਮ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦੀਆਂ ਔਰਤਾਂ ਨੇ ਦੱਸਿਆ ਕਿ ਉਸ ਦੀ 13 ਸਾਲ ਦੀ ਲੜਕੀ ਬੋਲਣ ਅਤੇ ਸਮਝਣ ਵਿੱਚ ਅਸਮਰਥ ਹੈ। ਉਹ ਆਪਣੀ ਵੱਡੀ ਭੈਣ ਨਾਲ ਘਰ ਵਿੱਚ ਹੀ ਰਹਿੰਦੀ ਹੈ। ਔਰਤ ਨੇ ਦੱਸਿਆ ਕਿ ਉਸ ਦੀ ਵੱਡੀ ਧੀ ਦੁਕਾਨ ਤੋਂ ਸਾਮਾਨ ਲੈਣ ਲਈ ਬਾਹਰ ਗਈ । ਜਦ ਉਹ ਵਾਪਸ ਆਈ ਤਾਂ ਗੁਆਂਢ ਵਿਚ ਰਹਿਣ ਵਾਲਾ ਨਾਬਾਲਗ ਨੌਜਵਾਨ ਨਾਬਾਲਗ ਮਾਸੂਮ ਨਾਲ ਬੇਹੱਦ ਸ਼ਰਮਨਾਕ ਹਰਕਤਾਂ ਕਰ ਰਿਹਾ ਸੀ।

ਔਰਤ ਦੀ ਵੱਡੀ ਧੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਧਰ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਬਲਵਿੰਦਰ ਕੌਰ ਦਾ ਕਹਿਣਾ ਕਿ ਪੁਲਿਸ ਨੇ ਔਰਤ ਦੀ ਸ਼ਿਕਾਇਤ ਤੇ ਨਾਬਾਲਗ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!