ਕੈਸ਼ ਵੈਨ ਵਿਚੋਂ ਗਾਇਬ ਕੀਤੇ ਪੰਜ ਲੱਖ ਰੁਪਏ, ਸੀਸੀਟੀਵੀ ਨੇ ਖੋਲ੍ਹ ਦਿੱਤਾ ਭੇਤ

ਕੈਸ਼ ਵੈਨ ਵਿਚੋਂ ਗਾਇਬ ਕੀਤੇ ਪੰਜ ਲੱਖ ਰੁਪਏ, ਸੀਸੀਟੀਵੀ ਨੇ ਖੋਲ੍ਹ ਦਿੱਤਾ ਭੇਤ


ਵੀਓਪੀ ਬਿਊਰੋ, ਕਪੂਰਥਲਾ : ਬੈਂਕਾਂ ਨੂੰ ਕੈਸ਼ ਦੇਣ ਜਾਂਦੀ ਇਕ ਕੈਸ਼ ਵੈਨ ਵਿਚੋਂ ਪੰਜ ਲੱਖ ਰੁਪਏ ਗਾਇਬ ਹੋ ਗਏ। ਜਦੋਂ ਹਫੜਾ-ਦਫੜੀ ਮਚੀ ਤੇ ਜਾਂਚ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਨੇ ਸਾਰੇ ਭੇਤ ਖੋਲ੍ਹ ਦਿੱਤੇ। ਕੈਸ਼ ਵੈਨ ਨਾਲ ਬੈਂਕਾਂ ਨੂੰ ਕੈਸ਼ ਦੇਣ ਜਾਂਦੇ ਲੋਡਰ ਨੇ ਹੀ 500 ਦੇ ਨੋਟਾਂ ਦਾ ਇਕ ਬੰਡਲ ਕੁੱਲ ਪੰਜ ਲੱਖ ਰੁਪਏ ਗਾਇਬ ਕਰ ਲਏ ਸੀ। ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਬ੍ਰਾਂਚ ਦੇ ਡਿਪਟੀ ਮੈਨੇਜਰ ਕਰੰਸੀ ਚੈਸਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੈਂਕਾਂ ਨੂੰ ਰੋਜ਼ਾਨਾ ਕੈਸ਼ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੀ ਕੈਸ਼ ਵੈਨ ਦੇ ਨਾਲ 5 ਕਰਮਚਾਰੀ ਜਿਨ੍ਹਾਂ ਵਿਚ 2 ਗੰਨਮੈਨ ਨਿਰਮਲ ਸਿੰਘ ਅਤੇ ਦਿਲਬਾਗ ਸਿੰਘ, ਇਕ ਡਰਾਈਵਰ ਮਨੋਹਰ ਸਿੰਘ ਉਰਫ ਮਨੀ, ਇਕ ਲੋਡਰ ਗੁਰਜੋਤ ਸਿੰਘ ਅਤੇ ਉਹ ਖੁਦ ਰੋਜ਼ਾਨਾ ਜਾਂਦੇ ਹਨ। ਜਦੋਂ ਬੈਂਕ ਨੂੰ ਕੈਸ਼ ਸਪਲਾਈ ਕੀਤਾ ਜਾਂਦਾ ਹੈ ਤਾਂ ਵਾਪਸੀ ਵੇਲੇ ਕਈ ਬੈਂਕਾਂ ਤੋਂ ਕੈਸ਼ ਵਾਪਸ ਕਰੰਸੀ ਚੈਸਟ ਵਿਚ ਵਾਪਸ ਆਉਂਦਾ ਹੈ। ਇਸੇ ਤਹਿਤ 4 ਮਈ 2023 ਨੂੰ ਉਹ ਕਰੀਬ 11 ਵਜੇ 2 ਕਰੋੜ 73 ਲੱਖ ਰੁਪਏ ਬੈਂਕਾਂ ਨੂੰ ਵੰਡਣ ਗਏ ਸੀ। ਬੈਂਕਾਂ ਨੂੰ ਕੈਸ਼ ਦੇਣ ਉਪਰੰਤ ਜਦੋਂ ਉਹ ਵਾਪਸ ਕਰੰਸੀ ਚੈਸਟ ਆ ਕੇ ਕੈਸ਼ ਦੀ ਗਿਣਤੀ ਕਰਨ ਲੱਗੇ ਤਾਂ ਗਿਣਤੀ ਉਪਰੰਤ 500 ਰੁਪਏ ਦਾ ਇਕ ਬੰਡਲ 5 ਲੱਖ ਰੁਪਏ ਕੈਸ਼ ਘੱਟ ਪਾਇਆ ਗਿਆ।

ਇਸ ਦਾ ਬੈਂਕ ਸਟਾਫ ਅਤੇ ਉੱਚ ਅਧਿਕਾਰੀਆਂ ਨੇ ਆਪਣੇ ਤੌਰ ‘ਤੇ ਸਾਰੀਆਂ ਬੈਂਕਾਂ ਜਿਨ੍ਹਾਂ ਵਿਚ ਕੈਸ਼ ਦਿੱਤਾ ਅਤੇ ਜਿਨ੍ਹਾਂ ਵਿਚੋਂ ਕੈਸ਼ ਲਿਆ ਸੀ, ਦੀ ਪੜਤਾਲ ਕਰਦੇ ਹੋਏ ਸੀਸੀਟੀਵੀ ਚੈੱਕ ਕੀਤੇ। ਇਸ ਦੌਰਾਨ ਪਤਾ ਲੱਗਾ ਕਿ ਇਹ 500 ਰੁਪਏ ਦਾ ਬੰਡਲ ਲੋਡਰ ਗੁਰਜੋਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸਰਕੁਲਰ ਰੋਡ ਨਵੀਂ ਆਬਾਦੀ ਮਕਾਨ ਨੰ. 374 ਕਪੂਰਥਲਾ ਨੇ ਕਾਲਾ ਸੰਿਘਆਂ ਦੀ ਪੀਐੱਨਬੀ ਬ੍ਾਂਚ ਜੋ ਕਿ ਨਕੋਦਰ ਰੋਡ ‘ਤੇ ਹੈ, ਤੋਂ ਗਾਇਬ ਕਰ ਲਿਆ ਸੀ। ਥਾਣਾ ਸਿਟੀ ਦੀ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਮੁਲਜ਼ਮ ਅਜੇ ਤਕ ਪੁਲਿਸ ਦੀ ਗਿ੍ਫਤ ‘ਚੋਂ ਬਾਹਰ ਹੈ।

error: Content is protected !!