ਸਹਿਮਤੀ ਨਾਲ ਬਣਾਏ ਜਿਸਮਾਨੀ ਸਬੰਧ, ਵੀਡੀਓ ਬਣਾ ਕੇ ਕਰਨ ਲੱਗੀਆਂ ਬਲੈਕਮੇਲ, ਤਿੰਨ ਲੱਖ ਵਿਚ ਕੀਤਾ ਸਮਝੌਤਾ

ਸਹਿਮਤੀ ਨਾਲ ਬਣਾਏ ਜਿਸਮਾਨੀ ਸਬੰਧ, ਵੀਡੀਓ ਬਣਾ ਕੇ ਕਰਨ ਲੱਗੀਆਂ ਬਲੈਕਮੇਲ, ਤਿੰਨ ਲੱਖ ਵਿਚ ਕੀਤਾ ਸਮਝੌਤਾ


ਵੀਓਪੀ ਬਿਊਰੋ, ਲਹਿਰਾਗਾਗਾ : ਹੋਟਲ ਵਿਚ ਸਹਿਮਤੀ ਨਾਲ ਜਿਸਮਾਨੀ ਸਬੰਧ ਬਣਾ ਕੇ ਵੀਡੀਓ ਬਣਾ ਲਈ, ਫਿਰ ਵਪਾਰੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਲੱਗੀਆਂ। ਮਾਮਲੇ ਵਿਚ ਲਹਿਰਾ ਪੁਲਿਸ ਨੇ ਦੋ ਔਰਤਾਂ ਸਣੇ ਚਾਰ ਵਿਅਕਤੀਆਂ ਉੱਤੇ ਬਲੈਕਮੇਲ ਕਰਨ ਸਬੰਧੀ ਪਰਚਾ ਦਰਜ ਕਰਦਿਆਂ ਚਾਰਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਡੀਐੱਸਪੀ ਲਹਿਰਾ ਪੁਸ਼ਪਿੰਦਰ ਸਿੰਘ, ਥਾਣਾ ਸਦਰ ਮਨਪ੍ਰੀਤ ਸਿੰਘ ਤੇ ਸਿਟੀ ਇੰਚਾਰਜ ਅਮਨਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਘਵੀਰ ਸਿੰਘ ਵਾਸੀ ਲਹਿਰਾਗਾਗਾ ਨੇ ਬਿਆਨ ਲਿਖਾਏ ਕਿ ਉਹ ਟਰੈਕਟਰ ਏਜੰਸੀ ਦਾ ਕੰਮ ਕਰਦਾ ਹੈ। ਇੱਥੋਂ ਦੀ ਰਹਿਣ ਵਾਲੀ ਜਸਮੀਨ ਬੇਗਮ ਨਾਲ ਨਾਲ ਉਸ ਦੀ ਜਾਣ-ਪਛਾਣ ਸੀ। ਜਸਮੀਨ ਉਸ ਨੂੰ ਵ੍ਹਟਸਐਪ ਉਤੇ ਗੱਲਾਂ ਕਰਦਿਆਂ ਹੋਰਨਾਂ ਮਹਿਲਾਵਾਂ ਨਾਲ ਮਿਲਾਉਣ ਦੀਆਂ ਗੱਲਾਂ ਕਰਨ ਲੱਗੀ। ਉਸ ਨੂੰ ਗੱਲਾਂ ਵਿਚ ਫਸਾ ਕੇ ਜਾਖਲ ਦੀ ਰਹਿਣ ਵਾਲੀ ਬਲਬੀਰ ਕੌਰ ਨਾਲ ਗੱਲ ਕਰਵਾਈ। ਉਹ ਬਲਬੀਰ ਨੂੰ ਹੋਟਲ ਵਿਚ ਲੈ ਗਿਆ, ਜਿੱਥੇ ਸਹਿਮਤੀ ਨਾਲ ਜਿਸਮਾਨੀ ਸਬੰਧ ਬਣਾਏ। ਬਾਅਦ ਵਿਚ ਜਸਮੀਨ ਨੇ ਕਿਹਾ ਕਿ ਬਲਬੀਰ ਨੇ ਗ਼ਲਤ ਕੰਮ ਕਰਦਿਆਂ ਦੀ ਉਨ੍ਹਾਂ ਦੀ ਵੀਡੀਓ ਬਣਾ ਲਈ ਹੈ ਜੋ ਉਸ ’ਤੇ ਜਬਰ ਜਨਾਹ ਦਾ ਕੇਸ ਕਰਵਾ ਦੇਵੇਗੀ। ਜੇ ਸਮਝੌਤਾ ਕਰਨਾ ਹੈ ਤਾਂ ਪੰਜ ਲੱਖ ਰੁਪਏ ਦੇਣੇ ਪੈਣਗੇ।

ਉਸ ਨੇ ਦੱਸਿਆ ਕਿ ਬੇਇੱਜ਼ਤੀ ਡਰੋਂ ਉਹ ਤਿੰਨ ਲੱਖ ਰੁਪਏ ਦੇਣ ਸਬੰਧੀ ਰਾਜ਼ੀ ਹੋ ਗਿਆ। ਜਦੋਂ ਉਹ ਆਪਣੇ ਨਾਲ਼ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਪੈਸੇ ਦੇਣ ਗਿਆ ਤਾਂ ਨੋਟਾਂ ਦੇ ਨੰਬਰ ਸਬੂਤ ਵਜੋਂ ਰੱਖ ਲਏ ਸਨ। ਪੈਸੇ ਦੇਣ ਸਮੇਂ ਉਸ ਨਾਲ ਗਏ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਹਿਣ ਅਨੁਸਾਰ ਫੋਟੋ ਮੋਬਾਈਲ ਵਿਚ ਖਿੱਚ ਲਈ। ਉਥੇ ਹਾਜ਼ਰ ਜਸਮੀਨ ਕੋਲ ਖੜੇ ਸੁਨੀਲ ਕੁਮਾਰ ਨੇ ਝਪਟਾ ਮਾਰ ਕੇ ਪੁਲਿਸ ਮੁਲਾਜ਼ਮ ਕੋਲੋਂ ਮੋਬਾਈਲ ਖੋਹ ਲਿਆ। ਬਾਅਦ ਵਿਚ ਹੋਏ ਸਮਝੌਤੇ ਅਨੁਸਾਰ ਉਨ੍ਹਾਂ ਚੌਕੀ ਵਿਚ ਰਾਜ਼ੀਨਾਮਾ ਲਿਖਵਾ ਦਿੱਤਾ ਪ੍ਰੰਤੂ ਰਾਜ਼ੀਨਾਮੇ ਅਨੁਸਾਰ ਮੋਬਾਈਲ ਦੇਣ ਦੀ ਥਾਂ ਇਕੱਲੇ ਸਿਮ ਦੇ ਦਿੱਤੇ।


ਡੀਐੱਸਪੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਜਸਮੀਨ ਬੇਗਮ, ਬਲਬੀਰ ਕੌਰ ਵਾਸੀ ਜਾਖਲ, ਜਸਵੀਰ ਸਿੰਘ ਗਾਗਾ ਅਤੇ ਸੁਨੀਲ ਵਾਸੀ ਲਹਿਰਾ ਖ਼ਿਲਾਫ਼ ਪਰਚਾ ਦਰਜ ਕਰ ਕੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!