ਤਾਜ ਹੋਟਲ ‘ਚ Attack ਕਰਨ ਵਾਲੇ ਅੱਤਵਾਦੀ ਕਸਾਬ ਨੂੰ ਫਾਂਸੀ ਦਿਵਾਉਣ ਵਾਲੇ ਵਕੀਲ ਨੂੰ BJP ਨੇ ਦਿੱਤੀ ਟਿਕਟ

ਤਾਜ ਹੋਟਲ ‘ਚ Attack ਕਰਨ ਵਾਲੇ ਅੱਤਵਾਦੀ ਕਸਾਬ ਨੂੰ ਫਾਂਸੀ ਦਿਵਾਉਣ ਵਾਲੇ ਵਕੀਲ ਨੂੰ BJP ਨੇ ਦਿੱਤੀ ਟਿਕਟ
ਵੀਓਪੀ ਬਿਊਰੋ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮਸ਼ਹੂਰ ਵਕੀਲ ਉੱਜਵਲ ਨਿਕਮ ਨੂੰ ਮੁੰਬਈ ਉੱਤਰੀ-ਕੇਂਦਰੀ ਤੋਂ ਉਮੀਦਵਾਰ ਬਣਾਇਆ ਹੈ। ਭਾਰਤੀ ਜਨਤਾ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 15ਵੀਂ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਵਿੱਚ ਅੱਤਵਾਦੀ ਕਸਾਬ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਵਕੀਲ ਉੱਜਵਲ ਨਿਕਮ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਰੱਦ ਕਰ ਦਿੱਤੀ ਹੈ।
ਉੱਜਵਲ ਨਿਕਮ ਉਹੀ ਵਕੀਲ ਹੈ, ਜਿਸ ਨੇ 26/11 ਦੇ ਹਮਲੇ ‘ਚ ਫੜੇ ਗਏ ਅੱਤਵਾਦੀ ਅਜਮਲ ਕਸਾਬ ਵਿਰੁੱਧ ਕੇਸ ਲੜਿਆ ਸੀ। ਪੂਨਮ ਮਹਾਜਨ ਇਸ ਸਮੇਂ ਇਸ ਸੀਟ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਟਿਕਟ ਭਾਜਪਾ ਨੇ ਰੱਦ ਕਰ ਦਿੱਤੀ ਹੈ।

error: Content is protected !!