ਹੱਦ ਆ… ਜ਼ੀਰੋ ਨੰਬਰ ਲੈਣ ਵਾਲਾ ਵਿਦਿਆਰਥੀ ਪੇਪਰ ‘ਚ ਲਿਖ ਆਇਆ ‘ਜੈ ਸ਼੍ਰੀ ਰਾਮ’, ਪ੍ਰੋਫੈਸਰ ਨੇ 60 ਫੀਸਦੀ ਨੰਬਰਾਂ ਨਾਲ ਕਰ’ਤਾ ਪਾਸ

ਹੱਦ ਆ… ਜ਼ੀਰੋ ਨੰਬਰ ਲੈਣ ਵਾਲਾ ਵਿਦਿਆਰਥੀ ਪੇਪਰ ‘ਚ ਲਿਖ ਆਇਆ ‘ਜੈ ਸ਼੍ਰੀ ਰਾਮ’, ਪ੍ਰੋਫੈਸਰ ਨੇ 60 ਫੀਸਦੀ ਨੰਬਰਾਂ ਨਾਲ ਕਰ’ਤਾ ਪਾਸ

ਲਖਨਊ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਉੱਤਰ ਪੱਤਰੀ ‘ਚ ‘ਜੈ ਸ਼੍ਰੀ ਰਾਮ’ ਅਤੇ ਕ੍ਰਿਕਟਰਾਂ ਦੇ ਨਾਂ ਲਿਖ ਕੇ ਪ੍ਰੀਖਿਆ ਪਾਸ ਕਰ ਲਈ ਹੈ। ਹਾਲਾਂਕਿ ਹੁਣ ਇਸ ਮਾਮਲੇ ‘ਚ ਕਾਰਵਾਈ ਕੀਤੀ ਗਈ ਹੈ। ਜੌਨਪੁਰ ਦੀ ਸਰਕਾਰੀ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਨੂੰ ਗੀਤ, ਸੰਗੀਤ ਅਤੇ ਧਾਰਮਿਕ ਨਾਅਰਿਆਂ ਨਾਲ ਲਿਖੀਆਂ ਉੱਤਰ ਪੱਤਰੀਆਂ ‘ਤੇ ਅੰਕਾਂ ਦੇ ਬਦਲੇ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਆਗੂ ਦਿਵਯਾਂਸ਼ੂ ਸਿੰਘ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਜਪਾਲ ਅਤੇ ਵਾਈਸ ਚਾਂਸਲਰ ਨੂੰ ਭੇਜੇ ਪੱਤਰ ਵਿੱਚ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ੀਰੋ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ 60 ਫੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਕੀਤਾ ਗਿਆ।

ਵਾਈਸ ਚਾਂਸਲਰ ਵੰਦਨਾ ਸਿੰਘ ਨੇ ਕਿਹਾ, “ਇਲਜ਼ਾਮ ਸੀ ਕਿ ਵਿਦਿਆਰਥੀਆਂ ਨੂੰ ਵੱਧ ਅੰਕ ਦਿੱਤੇ ਗਏ ਹਨ। ਇਸ ਲਈ ਅਸੀਂ ਇੱਕ ਕਮੇਟੀ ਬਣਾਈ। ਉਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਅੰਕ ਦਿੱਤੇ ਗਏ ਹਨ।” ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!