ਮਾਪਿਆਂ ਦੀ ਅਣਗਿਹਲੀ ਲੈ ਗਈ ਮਾਸੂਮ ਦੀ ਜਾਨ, ਡੇਢ ਸਾਲ ਦਾ ਬੱਚਾ ਡੁੱਬਿਆ ਪਾਣੀ ਵਾਲੀ ਬਾਲਟੀ ਚ

ਹਰ ਇੱਕ ਮਾਂ ਬਾਪ ਆਪਣੇ ਬੱਚਿਆਂ ਨੂੰ ਆਂਪਣੀ ਜਾਨ ਤੋਂ ਵੀ ਜਿਆਦਾ ਪਿਆਰ ਕਰਦੇ ਨੇ ਪਰ ਕਈ ਵਾਰ ਕੀਤੀ ਲਾਪਰਵਾਹੀ ਬੱਚੇ ਦੀ ਜਿੰਦਗੀ ਤੇ ਵੀ ਭਾਰੀ ਪੈ ਸਕਦੀ ਹੈ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ ਪੰਜਾਬ ਵਿਚ ਜਿਥੇ ਇਕ ਮਾਸੂਮ ਬੱਚੀ ਲਾਪਰਵਾਹੀ ਕਾਰਨ ਜਾਨ ਚਲੀ ਗਈ

ਪੰਜਾਬ ਦੇ ਨੰਗਲ ਦੇ ਮੁਹੱਲਾ ਪੁਰਾਣਾ ਗੁਰੂਦੁਆਰਾ ਇਲਾਕੇ ‘ਚ ਡੇਢ ਸਾਲ ਦੇ ਬੱਚੇ ਦੀ ਬਾਥਰੂਮ ‘ਚ ਪਾਣੀ ਨਾਲ ਖੇਡਦੇ ਹੋਏ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਡੇਢ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ ਬਾਥਰੂਮ ਵਿੱਚ ਜਾ ਕੇ ਪਾਣੀ ਨਾਲ ਭਰੀ ਬਾਲਟੀ ਵਿੱਚ ਡੁੱਬ ਗਿਆ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਵੀ ਨਹੀਂ ਲੱਗਾ। ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਸਮੇਂ ਬਾਅਦ ਘਰ ਦੇ ਇਕ ਹੋਰ ਬੱਚੀ ਨੇ ਉਸ ਨੂੰ ਦੇਖਿਆ।

ਲੜਕੀ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ। ਜਦੋਂ ਤੱਕ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਬੱਚਾ ਪਾਣੀ ਵਿੱਚ ਡੁੱਬ ਚੁੱਕਾ ਸੀ। ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

error: Content is protected !!