ਡੀਸੀ ਅਤੇ ਐਸਐੱਸਪੀ ਸੀ ਰਿਹਾਇਸ਼ ਤੋਂ ਕੁਝ ਮੀਟਰ ਦੀ ਦੂਰੀ ਤੇ ਲਿਖੇ ਖਾਲਿਸਤਾਨੀ ਪੱਖੀ ਨਾਅਰੇ ਪੁਲਿਸ ਲਈ ਬਣੇ ਸਿਰਦਰਦੀ

 ਇੱਕ ਵਾਰ ਮੁੜ ਤੋਂ  ਬਠਿੰਡਾ ‘ਚ ਸ਼ੁੱਕਰਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਡੀਸੀ ਅਤੇ ਐੱਸਐੱਸਪੀ ਦੀ ਰਿਹਾਇਸ਼ ਤੋਂ 100 ਮੀਟਰ ਦੂਰ ਥਾਣੇ ਦੀ ਕੰਧ ‘ਤੇ ਤਿੰਨ ਥਾਵਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ, ਜਿਸ ਤੋਂ ਬਾਅਦ ਕੰਧ ‘ਤੇ ਲਿਖੇ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ।

ਪੁਲਿਸ ਇਸ ਘਟਨਾ ਨੂੰ ਅੰਜਾਮ ਦੇਣ ਦੀ ਜਾਂਚ ਵਿੱਚ ਜੁਟੀ ਹੈ। ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਸੀ.ਆਈ.ਏ. ਸਟਾਫ ਅਤੇ ਡੀ.ਐਸ.ਪੀ ਡੀ, ਐੱਸ.ਪੀ. ਸ਼ਹਿਰ ਸਮੇਤ ਸੀ.ਆਈ.ਡੀ. ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲੀਸ ਪ੍ਰਸ਼ਾਸਨ ਨੇ ਉਪਰੋਕਤ ਨਾਅਰਿਆਂ ਦਾ ਰੰਗ ਹੀ ਬਦਲ ਦਿੱਤਾ।

ਮਿੰਨੀ ਸਕੱਤਰੇਤ ਦੀ ਕੰਧ ਜਿਸ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ, ਮਹਿਲਾ ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੈ। ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਵਿਚ ਦਾਖਲ ਹੁੰਦੇ ਹੀ ਤਿੰਨ ਸੀ.ਸੀ.ਟੀ.ਵੀ. ਕੈਮਰੇ ਸਾਹਮਣੇ ਦਿਖਾਈ ਦੇ ਰਹੇ ਹਨ। ਪਰ ਕਿਸੇ ਦਾ ਫੋਕਸ ਬਾਹਰ ਵੱਲ ਨਹੀਂ ਹੈ   ਜਿਸ ‘ਤੇ ਸਿਰਫ ਇਕ ਤਾਰ ਲਟਕ ਰਹੀ ਹੈ।

ਜੋ ਕਿਸੇ ਹੋਰ ਤਾਰ ਨਾਲ ਨਹੀਂ ਜੁੜਿਆ ਹੋਇਆ ਹੈ। ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਅਤੇ ਡੀ.ਐਸ.ਪੀ. ਡੀ ਨੇ ਆਸ-ਪਾਸ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਕੰਪਲੈਕਸ ਦੀ ਕੰਧ ਜਿਸ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ, ਐੱਸ.ਐੱਸ.ਪੀ. ਦਫਤਰ ਕੁਝ ਕਦਮਾਂ ਦੀ ਦੂਰੀ ‘ਤੇ ਹੈ। ਜਿੱਥੇ ਹਰ ਸਮੇਂ ਪੁਲਿਸ ਦਾ ਪਹਿਰਾ ਰਹਿੰਦਾ ਹੈ।

error: Content is protected !!