ਨਸ਼ੇੜੀ ਨੇ ਆਪਣੀ ਮਾਂ ਦਾ ਕਤਲ ਕਰ ਕੇ ਲਾਸ਼ ਟੁੱਕੜੇ ਟੁੱਕੜੇ ਕਰ ਸਾੜੀ, ਭਰਾ ਨੂੰ ਮਾਰ ਕੇ ਡਰੇਨ ਵਿਚ ਸੁੱਟਿਆ

ਨਸ਼ੇੜੀ ਨੇ ਆਪਣੀ ਮਾਂ ਦਾ ਕਤਲ ਕਰ ਕੇ ਲਾਸ਼ ਟੁੱਕੜੇ ਟੁੱਕੜੇ ਕਰ ਸਾੜੀ, ਭਰਾ ਨੂੰ ਮਾਰ ਕੇ ਡਰੇਨ ਵਿਚ ਸੁੱਟਿਆ


ਵੀਓਪੀ ਬਿਊਰੋ, ਪਟਿਆਲਾ-ਪਟਿਆਲਾ ਵਿੱਚ ਪਾਤੜਾਂ ਦੇ ਪਿੰਡ ਕੰਗਥਲਾ ਤੋਂ ਰੂਹ ਕੰਬਾਊ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਨਸ਼ੇੜੀ ਪੁੱਤੇ ਨੇ ਆਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਵਿਚ ਮੁਲਜ਼ਮ ਦੀ ਉਸ ਦੇ ਦੋਸਤਾਂ ਨੇ ਮਦਦ ਕੀਤੀ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਨੁਸਾਰ ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਮੁਲਜ਼ਮ ਪੁੱਤ ਨੇ ਅਜਿਹਾ ਕੀਤਾ ਹੈ। ਜਿੱਥੇ ਮਾਂ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਉਥੇ ਹੀ ਭਰਾ ਵੱਲੋਂ ਮੌਕੇ ਉੱਤੇ ਆ ਜਾਣ ‘ਤੇ ਉਸ ਨੂੰ ਵੀ ਮਾਰਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ। ਨਸ਼ੇੜੀ ਪੁੱਤ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਪਰਮਜੀਤ ਕੌਰ ਨੂੰ ਮਾਰ ਕੇ ਉਸ ਦੇ ਟੁਕੜੇ-ਟੁਕੜੇ ਕਰ ਕੇ ਸਾੜ ਦਿੱਤਾ ਗਿਆ ਅਤੇ ਭਰਾ ਜਸਵਿੰਦਰ ਸਿੰਘ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਡਰੇਨ ਵਿਚ ਸੁਟ ਦਿੱਤਾ ਗਿਆ।


ਜਦੋਂ ਇਸ ਦਾ ਗੁਆਢੀਆਂ ਨੂੰ ਸ਼ੱਕ ਪਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਤੇ ਰਣਜੀਤ ਸਿੰਘ ਵਾਸੀ ਕੰਗਥਲਾ ਦੇ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਆਂਢੀਆਂ ਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਸੀ, ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਬੰਡਲ ਸੜ ਰਿਹਾ ਸੀ ਅਤੇ ਉਹ ਵੀ ਖੂਨ ਨਾਲ ਲੱਥਪੱਥ ਸੀ। ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਖੂਨ ਦੇ ਨਮੂਨੇ, ਪਿੰਜਰ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ।

ਮੁਲਜ਼ਮ ਨਸ਼ਾ ਕਰਕੇ ਪੈਸੇ ਦੀ ਮੰਗ ਕਰਦਾ ਸੀ। ਨਸ਼ੇ ਕਾਰਨ ਉਸ ਦੀ ਜ਼ਮੀਨ ਵਿਕ ਗਈ। ਮ੍ਰਿਤਕ ਔਰਤ ਦੇ ਦੋ ਵਿਆਹ ਹੋਏ ਸੀ। ਪਹਿਲੇ ਵਿਆਹ ਵਿੱਚ ਪਤੀ ਪੈਸੇ ਕਮਾਉਣ ਲਈ ਜਰਮਨੀ ਗਿਆ ਸੀ ਅਤੇ ਉਥੋਂ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਮ੍ਰਿਤਕ ਔਰਤ ਦਾ ਦੂਜਾ ਵਿਆਹ ਹੋਇਆ ਅਤੇ ਇਸ ਕਤਲ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਗੁਰਵਿੰਦਰ ਸਿੰਘ ਹੈ, ਜੋ ਕਿ ਉਸ ਦੇ ਪਹਿਲੇ ਵਿਆਹ ਤੋਂ ਪੁੱਤਰ ਹੈ ਅਤੇ ਉਨ੍ਹਾਂ ਨਾਲ ਹੀ ਰਹਿੰਦਾ ਸੀ। ਮੁਲਜ਼ਮ ਅਜੇ ਫ਼ਰਾਰ ਹੈ ਤੇ ਪੁਲਿਸ ਵੱਲੋਂ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!