ਸਾਡੇ ਨੇਤਾ ਜੀ ਝੂਠ ਨਹੀਂ ਬੋਲਦੇ… ਗੱਲ ਬਣੀ ਤਾਂ ਸਹੀ, ਨਹੀਂ ਤਾਂ ਰੌਣਕਾਂ

ਸਾਡੇ ਨੇਤਾ ਜੀ ਝੂਠ ਨਹੀਂ ਬੋਲਦੇ… ਗੱਲ ਬਣੀ ਤਾਂ ਸਹੀ, ਨਹੀਂ ਤਾਂ ਰੌਣਕਾਂ

ਜਲੰਧਰ (ਸੁੱਖ ਸੰਧੂ) ਸਿਆਸਤ ਵਿੱਚ ਸਿਆਸੀ ਚਾਲਾਂ ਨੂੰ ਸਮਝਣ ਵਿੱਚ ਕਈ ਵਾਰ ਵੱਡੇ ਵੱਡੇ ਸਿਆਸਤਦਾਨ ਵੀ ਮਾਤ ਖਾ ਜਾਂਦੇ ਹਨ। ਇਕ ਸਮਾਂ ਸੀ ਕੀ ਸਿਆਸਤਦਾਨ ਮੂੰਹ ਘੱਟ ਹਿਲਾ ਕੇ ਆਪਣੀਆਂ ਚਾਲਾਂ ਦੇ ਨਾਲ ਹੀ ਆਮ ਲੋਕਾਂ ਨੂੰ ਤਾਂ ਲਾਰੇ ਲਾਉਂਦੇ ਹੀ ਸੀ, ਨਾਲ ਹੀ ਵਿਰੋਧੀ ਨੂੰ ਵੀ ਪੱਟਕਣੀ ਦੇ ਦਿੰਦੇ ਸਨ।


ਗੱਲ ਕਰੀਏ ਅੱਜ ਦੀ ਤਾਂ ਹੁਣ ਸਿਆਸਤ ਘੱਟ ਤੇ ਟੀ. ਵੀ. ‘ਤੇ ਆਉਣ ਵਾਲੇ ਸੀਰੀਅਲ ਵਾਂਗ ਬੇਤੁੱਕੀ ਕਹਾਣੀ ਤੇ ਡਾਇਲਾਗ ਜ਼ਰੂਰ ਮਿਲ ਰਹੇ ਹਨ। ਮੁੱਦਾ ਬਣਾਉਣਾ ਕਿਸੇ ਫਾਲਤੂ ਗੱਲ ਦਾ ਤੇ ਜਦ ਪਤਾ ਲਗੇ ਹੁਣ ਨਹੀਂ ਸੰਭਾਲ ਹੋਣਾ ਤਾਂ ਗੱਡੀ ਦੂਜੇ ਪਾਸੇ ਮੋੜ ਦਿਓ।

ਲੋਕਾਂ ਨੇ ਮੰਨੋਰੰਜਨ ਲੈਣਾ ਸੀ ਮਿਲ ਰਿਹਾ, ਉਹ ਵੀ ਭਰਪੂਰ। ਤੁਹਾਨੂੰ ਅਸੀ ਅੱਜ ਅਜੌਕੇ ਸਮੇਂ ਦਾ ਹੀ ਸਿਆਸੀ ਕਿੱਸਾ ਸੁਣਾਉਂਦੇ ਹਾਂ।

ਗੱਲ ਗੌਰ ਕਰਨ ਵਾਲੀ ਹੈ, ਵੈਸੇ ਨਾ ਵੀ ਕਰੋਗੇ ਤਾਂ ਕੋਈ ਨਾ ਗੱਲ ਬਦਲ ਦੇਵਾਂਗੇ… ਮੈਨੂੰ ਖਿਡਾਰੀ ਨੇ ਆਵਾਜ਼ ਮਾਰੀ, ਅਖੇ ਸਾਬ੍ਹ ਜੀ ਇਕ ਮਿੰਟ ਮੇਰੀ ਫਰਿਆਦ ਸੁਣਿਓ… ਤੇ ਕਹਿੰਦਾ- ਮੈਂ ਕਰਮ ਭੂਮੀ ਦਾ ਨਾਮ ਰੌਸ਼ਨ ਕੀਤਾ ਪਰ ਮੈਨੂੰ ਹੀ ਤਤਕਾਲੀ ਕਰਤਾ-ਧਰਤਾ ਨੇ ਬੇਇੱਜ਼ਤ ਕੀਤਾ, ਅਖੇ ਮੈਨੂੰ ਨੌਕਰੀ ਦਿਵਾਉਣ ਲਈ ਪੂਰੇ -2- ਮੰਗੇ, 10 ਦਿਨ ਪੂਰਾ ਮਾਹੌਲ ਬਣਾਇਆ ਅਲਟੀਮੇਟਮ ਦਿੱਤਾ ਤੇ ਸਾਰਿਆਂ ਨੂੰ ਉਤਸੁਕਤਾ ਦੇ ਨਾਲ ਨਾਲ ਪਾ ਦਿੱਤਾ ਪਰੇਸ਼ਾਨੀ ਵਿੱਚ, ਆਖਿਰ ਇਕ ਦਿਨ ਖੋਲਿਆ ਕਲਮ ਦੇ ਧਨੀਆਂ ਸਾਹਮਣੇ ਪੂਰੇ -2- ਦਾ ਭੇਦ ਤੇ ਮਾਹੌਲ ਪੂਰਾ ਬੰਨ੍ਹ ਦਿੱਤਾ ਜਾਂ ਕਹਿ ਲਓ ਕਿ ਕਰਮ ਭੂਮੀ ਨੂੰ ਇਕ ਅਜਿਹੇ ਰੰਗ ਵਿੱਚ ਰੰਗ ਦਿੱਤਾ ਜੋ ਚੋਂਣਾਂ ਸਮੇਂ ਆਖੇ ਰੰਗਲਾ ਪੰਜਾਬ ਤੋਂ ਉਲਟ ਹੀ ਸੀ।
ਰਾਤ ਬੀਤੀ, ਦਿਨ ਚੜਿਆ, ਚੜੀ ਉੱਤਰੀ ਤੇ ਮੈਂ ਸਭ ਭੁੱਲਿਆ, ਰੱਬਾ ਮੈਨੂੰ ਮਾਫ ਕਰੀ ਮੈਨੂੰ ਨਹੀਂ ਕੁੱਝ ਵੀ ਯਾਦ। ਕਹਿੰਦੇ ਨੇ ਜਦ ਕੋਈ ਨਿਆਣਾ ਸ਼ਰਾਰਤ ਕਰੇ ਤੇ ਉਸ ਨੂੰ ਡਰ ਹੋਵੇ ਕਿ ਉਸ ਨੂੰ ਹੁਣ ਡਾਂਟ ਪਵੇਗੀ ਤਾਂ ਉਹ ਘੂਕ ਸੌਂ ਜਾਂਦਾ ਹੈ ਤੇ ਜਦ ਉੱਠਦਾ ਹੈ ਤੇ ਸਮਝਦਾ ਹੈ ਕਿ ਉਹ ਇਕ ਸੁਪਨਾ ਹੀ ਸੀ, ਅਜਿਹਾ ਹੀ ਸਾਡੇ ਨਾਲ ਹੋਇਆ ਤੇ ਹੁਣ ਉਹ ਰਾਤ ਗਈ ਬਾਤ ਗਈ ਵਾਲੀ ਗੱਲ ਹੋ ਗਈ… ਰੱਬਾ ਗਲਤੀਆਂ ਨੂੰ ਮਾਫ ਕਰੀ ਮੈਂ ਤੇਰੇ ਦਰ ਅਰਦਾਸ ਕਰਨ ਆਇਆ, ਲੈ ਹੁਣ ਆਇਆ ਤਾਂ ਕੁਝ ਲੈ ਕੇ ਵੀ ਜਾਵਾਂਗਾ, ਅਖੇ ਇਹ ਪੰਥ ਇਕੱਲਾ ਤੁਹਾਡਾ ਮੈਂ ਤਾਂ ਬਦਲੂ -ਧਾਰਾ-, ਮੈਂ ਤਾਂ ਬਦਲੂ ਰਹੁ-ਰੀਤਾਂ ਮੈਨੂੰ ਕਿਹੜਾ ਰੋਕੂ ਮੈਨੂੰ ਜਨਤਾ ਨੇ ਦਿੱਤਾ ਤਾਜ, ਅਖੇ ਮਾਹੌਲ ਹੀ ਬਣਾਉਣਾ ਫਿਰ ਬਣਾ ਦਿੰਦੇ ਹਾਂ.. ਰਾਤ ਹੋਈ ਸੰਦੇਸ਼ ਆਇਆ ਤੇ ਪਾ’ਤੀ ਫਿਰ ਸਾਰਿਆ ਨੂੰ ਭਾਜੜ, ਹੁਣਾ ਤਾਂ ਕੁਝ ਨਹੀਂ ਥੋੜਾ ਸਮਾਂ ਬੀਤ ਗਿਆ ਤਾਂ ਜਿਦਾ ਸਾਰੇ ਖਿਡਾਰੀ ਨੂੰ ਭੁੱਲ ਗਏ ਉਵੇਂ ਹੀ ਇਸ ਨੂੰ ਭੁਲਾਉਣ ਲਈ ਵੀ ਕੋਈ ਨਵਾਂ ਫਰਲਾ ਮਾਰ ਦੇਵਾਂਗੇ, ਆਖਿਰ ਜਨਤਾ ਨੇ ਪਹਿਨਾਇਆ ਤਾਜ ਉਹ ਵੀ ਲਾ ਕੇ 92 ਨਗ , ਫਿਰ ਮਾਹੌਲ ਬਣਿਆ, ਤੂੰ-ਤੂੰ, ਮੈਂ-ਮੈਂ ਹੋਈ ਮਹੀਨਾ ਭਰ ਚਲੀਆਂ ਸ਼ੂਰਲੀਆਂ, ਲੱਗੀਆਂ ਖੂਬ ਰੌਣਕਾਂ ਤੇ ਹੁਣ ਅੱਗੇ ਕਰੀਏ ਕਿ-ਕਰਨਾ ਕਿ ਰਾਤ ਨੂੰ ਸੌਂਣ ਤੋਂ ਪਹਿਲਾਂ ਫਿਰ ਦੇ’ਤਾ ਚਿੜੀ ਨੂੰ ਸੰਦੇਸ਼ ਤੇ ਚਿੜੀ ਨੇ ਰਾਤੋ ਰਾਤ ਬਦਲ ਤਾਂ ਮਾਹੌਲ, ਜਦ ਲੇਟ-ਸਵੇਰ ਉੱਠਿਆ ਤਾਂ ਸੱਚੀ ਰੰਗ ਕਰਮ ਭੂਮੀ ਦਾ ਫਿਰ ਬਦਲਿਆ ਬਦਲਿਆ ਦਿਖਿਆ, ਇਸ ਵਾਰ ਰੰਗ ਫਿਰ ਪੰਥ ਤੋਂ ਸਿਆਸੀ ਹੋ ਗਿਆ…।
ਅਖੇ ਬਦਮਾਸ਼ ਦੀ ਸੇਵਾ ਕੀਤੀ ਆ, ਹੁਣ ਹਿਸਾਬ ਦਿਓ। ਚਿੜੀ ਵਿਚਾਰੀ ਫਿਰ ਉਡਾਰੀ ਮਾਰਨ ਲੱਗੀ, ਮਾਹੌਲ ਫਿਰ ਬੰਨ੍ਹਿਆ ਗਿਆ। ਹੁਣ ਦੇਖੋ ਇਹ ਰੰਗ ਕਦੋਂ ਉਤਰਦਾ, ਮੇਰੇ ਰੰਗਲੇ ਪੰਜਾਬ ਤੋਂ।

error: Content is protected !!