ਹੁੰਮਸ ਭਰੀ ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ, ਇਸ ਵਾਰ ਮਾਨਸੂਨ ਵੀ ਨਹੀਂ ਵਰ੍ਹਿਆਂ ਰੱਜ ਕੇ

ਹੁੰਮਸ ਭਰੀ ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ,  ਇਸ ਵਾਰ ਮਾਨਸੂਨ ਵੀ ਨਹੀਂ ਵਰ੍ਹਿਆਂ ਰੱਜ ਕੇ

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਵਾਰ ਮਾਨਸੂਨ ਜੰਮ ਕੇ ਨਹੀਂ ਵਰ੍ਹਿਆਂ ਅਤੇ ਗੁਜਰਾਤ ਦੇ ਤੱਟ ਨੇੜੇ ਉੱਠਿਆ ਤੂਫਾਨ ਵੀ ਪੰਜਾਬ ਵਿੱਚ ਮਾਨਸੂਨ ਨਹੀਂ ਲਿਆ ਸਕਿਆ। ਪੰਜਾਬ ਦੇ ਕੁਝ ਇਲਾਕਿਆਂ ਵਿੱਚ ਛਿੱਟਾਂ ਹੀ ਪਈਆਂ ਹਨ ਅਤੇ ਗਰਮੀ ਉਵੇਂ ਹੀ ਬਰਕਰਾਰ ਹੈ।

ਪੰਜਾਬ ਦੇ ਮੌਸਮ ਸਬੰਧੀ ਤਾਜ਼ਾ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।


ਦਰਅਸਲ, ਕਈ ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਕੁਝ ਸਮੇਂ ਬਾਅਦ ਕੜਕਦੀ ਧੁੱਪ ਨਿਕਲ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਬਣਿਆ ਹੋਇਆ ਹੈ।

ਇਸ ਸਮੇਂ ਹਰ ਕੋਈ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਹੈ। ਕੱਲ੍ਹ ਦੇ ਮੁਕਾਬਲੇ ਅੱਜ ਤਾਪਮਾਨ 0.8 ਡਿਗਰੀ ਸੈਲਸੀਅਸ ਵੱਧ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ 38.9 ਡਿਗਰੀ ਸੈਲਸੀਅਸ ਰਿਹਾ।

error: Content is protected !!