UCC ਦੇ ਮੁੱਦੇ ‘ਤੇ ਮੁੱਖ ਮੰਤਰੀ ਮਾਨ ਨੇ ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਗੁਲਦਸਤੇ ਨੂੰ ਖਰਾਬ ਨਾ ਕਰੋ

UCC ਦੇ ਮੁੱਦੇ ‘ਤੇ ਮੁੱਖ ਮੰਤਰੀ ਮਾਨ ਨੇ ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਗੁਲਦਸਤੇ ਨੂੰ ਖਰਾਬ ਨਾ ਕਰੋ

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੂੰ ਨਵੇਂ ਵਾਹਨ ਦਿੱਤੇ। ਇਹ ਵਾਹਨ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਇਸ ਦੌਰਾਨ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਵੀ ਖੂਬ ਰਗੜੇ ਲਾਏ ਅਤੇ ਭਾਜਪਾ ਦੀਆਂ ਨੀਤੀਆਂ ਦੀ ਵੀ ਨਿਖੇਧੀ ਕੀਤੀ।


ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ‘ਤੇ ਯੂਨੀਫਾਰਮ ਸਿਵਲ ਕੋਡ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮਾਨ ਨੇ ਕਿਹਾ ਕਿ ਸਾਡਾ ਦੇਸ਼ ਇੱਕ ਗੁਲਦਸਤੇ ਵਰਗਾ ਹੈ, ਗੁਲਦਸਤੇ ਵਿੱਚ ਹਰ ਰੰਗ ਦੇ ਫੁੱਲ ਹਨ ਅਤੇ ਹਰ ਰੰਗ ਦਾ ਇੱਕ ਵੱਖਰਾ ਸੱਭਿਆਚਾਰ ਹੈ। ਮਾਨ ਨੇ ਭਾਜਪਾ ਨੂੰ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਗੁਲਦਸਤਾ ਸਿਰਫ ਇਕ ਰੰਗ ਦਾ ਹੋਵੇ, ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਰ ਰੰਗ ਦਾ ਆਪਣਾ ਸੱਭਿਆਚਾਰ ਹੈ, ਹਰ ਕਿਸੇ ਦਾ ਆਪਣਾ ਰਿਵਾਜ਼ ਹੈ, ਹਰ ਕਿਸੇ ਨਾਲ ਗੱਲ ਕਰੋ, ਸਹਿਮਤੀ ਲਓ, ਫਿਰ ਵਿਚਾਰ ਕਰੋ ਕਿ ਇਸ ਕੋਡ ਨੂੰ ਲਾਗੂ ਕਰਨਾ ਹੈ ਜਾਂ ਨਹੀਂ।


ਮਾਨ ਨੇ ਬੀਜੇਪੀ ਨੂੰ ਸਵਾਲ ਕੀਤਾ ਕਿ ਤੁਸੀਂ ਦੱਸੋ ਹਰ ਧਰਮ ਦੇ ਰੀਤੀ-ਰਿਵਾਜ ਤੁਹਾਨੂੰ ਕੀ ਕਹਿੰਦੇ ਹਨ? ਪਤਾ ਨਹੀਂ ਇਹ ਭਾਜਪਾ ਧਰਮ ਦਾ ਮੁੱਦਾ ਕਿਉਂ ਉਠਾ ਰਹੀ ਹੈ?

error: Content is protected !!