ਡੇਢ ਕਰੋੜ ਦੀ ਲੱਗੀ ਲਾਟਰੀ ਪਰ ਟਿਕਟ ਗੁਆ ਬੈਠਾ ਕਿਸਾਨ, ਹੁਣ ਕੱਢਣੇ ਪੈ ਰਹੇ ਹਾੜੇ

ਡੇਢ ਕਰੋੜ ਦੀ ਲੱਗੀ ਲਾਟਰੀ ਪਰ ਟਿਕਟ ਗੁਆ ਬੈਠਾ ਕਿਸਾਨ, ਹੁਣ ਕੱਢਣੇ ਪੈ ਰਹੇ ਹਾੜੇ


ਵੀਓਪੀ ਬਿਊਰੋ, ਫਰੀਦਕੋਟ-ਇਥੋਂ ਦੇ ਪਿੰਡ ਗੋਲੇਵਾਲਾ ਦੇ ਕਿਸਾਨ ਕਰਮਜੀਤ ਸਿੰਘ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ, ਪਰ ਉਹ ਲਾਟਰੀ ਦੀ ਟਿਕਟ ਗੁਆ ਬੈਠਾ।ਇਸ ਕਰਕੇ ਹੁਣ ਇਹ ਇਨਾਮ ਪ੍ਰਾਪਤ ਕਰਨ ਵਿਚ ਉਸ ਨੂੰ ਮੁਸ਼ਕਲ ਆ ਰਹੀ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਬੀਤੀ 4 ਜੂਨ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਜਿੱਥੇ ਉਸ ਨੇ ਨਾਗਾਲੈਂਡ ਸਰਕਾਰ ਵੱਲੋਂ ਜਾਰੀ ਡੇਢ ਕਰੋੜ ਰੁਪਏ ਦੀ ਲਾਟਰੀ ਦੀ ਇਕ ਟਿਕਟ 200 ਰੁਪਏ ’ਚ ਖਰੀਦੀ ਸੀ।


ਕਰਮਜੀਤ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਟਿਕਟ ਫ਼ਰੀਦਕੋਟ ਵਿੱਚ ਇੱਕ ਏਜੰਟ ਨੂੰ ਚੈੱਕ ਕਰਵਾਈ ਸੀ, ਜਿਸ ਨੇ ਦੱਸਿਆ ਕਿ ਇਸ ਲਾਟਰੀ ਉਤੇ ਕੋਈ ਇਨਾਮ ਨਹੀਂ ਨਿਕਲਿਆ ਪਰ ਅਸਲ ਵਿੱਚ ਇਸ ਟਿਕਟ ਨੂੰ ਪਹਿਲਾ ਇਨਾਮ ਮਿਲਿਆ ਸੀ। ਉਹ ਟਿਕਟ ਉਸੇ ਲਾਟਰੀ ਦੀ ਦੁਕਾਨ ਉਤੇ ਛੱਡ ਆਇਆ।
ਕਰਮਜੀਤ ਨੂੰ ਟਿਕਟ ਵੇਚਣ ਵਾਲੇ ਦਮਦਮਾ ਸਾਹਿਬ ਦੇ ਏਜੰਟ ਸੱਤਪਾਲ ਨੇ ਵੀ ਉਸ ਨੂੰ ਟਿਕਟ ਵੇਚੇ ਜਾਣ ਦੀ ਪੁਸ਼ਟੀ ਕੀਤੀ ਹੈ। ਕਰਮਜੀਤ ਸਿੰਘ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮਦਦ ਮੰਗੀ ਹੈ।


ਉਧਰ, ਨਾਗਾਲੈਂਡ ਸਰਕਾਰ ਦੇ ਲਾਟਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਕੋਲ ਲਾਟਰੀ ਦੀ ਟਿਕਟ ਹੁੰਦੀ ਹੈ, ਉਸੇ ਨੂੰ ਹੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਤੇ ਟਿਕਟ ਦੇ ਗੁੰਮ ਹੋਣ ’ਤੇ ਸਰਕਾਰ ਇਨਾਮ ਦੀ ਰਾਸ਼ੀ ਦੇਣ ਦੀ ਪਾਬੰਦ ਨਹੀਂ।
ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਇਹ ਟਿਕਟ ਫ਼ਰੀਦਕੋਟ ਵਿੱਚ ਇੱਕ ਲਾਟਰੀ ਵਿਕਰੇਤਾ ਨੂੰ ਚੈੱਕ ਕਰਵਾਈ ਸੀ ਜਿਸ ਨੇ ਦੱਸਿਆ ਕਿ ਇਸ ਲਾਟਰੀ ਉਤੇ ਕੋਈ ਇਨਾਮ ਨਹੀਂ ਨਿਕਲਿਆ, ਇਹ ਖਾਲੀ ਗਈ ਅਤੇ ਕਿਸਾਨ ਲਾਟਰੀ ਦੀ ਟਿਕਟ ਉਥੇ ਛੱਡ ਆਇਆ ਪਰ ਜਦ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ਟਿਕਟ ਉਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਪਰ ਟਿਕਟ ਕੋਲ ਨਹੀਂ ਰਹੀ।

error: Content is protected !!