ਰੇਸ ਇੰਨੀ ਦੇ ਦਿੱਤੀ ਕਿ ਬੇਕਾਬੂ ਹੋ ਗਈ ਕਾਰ, ਸੜਕ ਕੰਢੇ ਸੈਰ ਕਰਦੀਆਂ ਮਾਂ-ਧੀ ਤੇ ਇਕ ਬੱਚੇ ਨੂੰ ਕੁਚਲ ਦਿੱਤਾ, ਮੌਤ, ਵੀਡੀਓ ਵੇਖ ਖੜ੍ਹੇ ਹੋ ਜਾਣਗੇ  ਰੌਂਗਟੇ

ਰੇਸ ਇੰਨੀ ਦੇ ਦਿੱਤੀ ਕਿ ਬੇਕਾਬੂ ਹੋ ਗਈ ਕਾਰ, ਸੜਕ ਕੰਢੇ ਸੈਰ ਕਰਦੀਆਂ ਮਾਂ-ਧੀ ਤੇ ਇਕ ਬੱਚੇ ਨੂੰ ਕੁਚਲ ਦਿੱਤਾ, ਮੌਤ, ਵੀਡੀਓ ਵੇਖ ਖੜ੍ਹੇ ਹੋ ਜਾਣਗੇ  ਰੌਂਗਟੇ


ਵੀਓਪੀ ਬਿਊਰੋ, ਨੈਸ਼ਨਲ-ਹੈਦਰਾਬਾਦ ਵਿੱਚ ਇਕ ਤੇਜ਼ ਰਫ਼ਤਾਰ ਬੇਕਾਬੂ ਹੋਈ ਕਾਰਨ ਨੇ ਚਾਰ ਜਣਿਆ ਨੂੰ ਲਪੇਟ ਵਿਚ ਲੈ ਲਿਆ। ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। 4 ਜੁਲਾਈ (ਮੰਗਲਵਾਰ) ਨੂੰ ਸਵੇਰੇ ਹੈਦਰਸ਼ਕੋਟ ਮੇਨ ਰੋਡ ‘ਤੇ ਸਵੇਰ ਦੀ ਸੈਰ ‘ਤੇ ਨਿਕਲੀਆਂ ਦੋ ਔਰਤਾਂ ਅਤੇ ਇੱਕ ਬੱਚੇ ਦੀ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੌਤ ਹੋ ਗਈ।


ਸੜਕ ‘ਤੇ ਕਾਰ ਨੇ ਰੇਸ ਇੰਨੀ ਦੇ ਦਿੱਤੀ ਕਿ ਕਾਰ ਤੋਂ ਸੰਤੁਲਨ ਗੁਆ ਬੈਠਾ। ਘਟਨਾ ਸਵੇਰੇ ਕਰੀਬ ਸੱਤ ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਕਾਰ ਦੀ ਟੱਕਰ ਨਾਲ ਦੋ ਔਰਤਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਅਨੁਰਾਧਾ ਅਤੇ ਉਸ ਦੀ ਬੇਟੀ ਮਮਤਾ ਵਜੋਂ ਹੋਈ ਹੈ। ਦੱਸ ਦੇਈਏ ਕਿ ਇਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।


ਇਸ ਦੇ ਨਾਲ ਹੀ ਇਕ ਹੋਰ ਔਰਤ ਕਵਿਤਾ ਅਤੇ ਇਕ ਵਿਅਕਤੀ ਇੰਤਿਖਾਬ ਆਲਮ ਜ਼ਖਮੀ ਹੋ ਗਏ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਕਾ ਨਿਵਾਸੀਆਂ ਅਨੁਸਾਰ ਸੜਕ ‘ਤੇ ਤੇਜ਼ ਰਫਤਾਰ ਨਾਲ ਚੱਲ ਰਹੀ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਸੜਕ ਤੋਂ ਫਿਸਲ ਕੇ ਇੱਕ ਦਰੱਖਤ ਨਾਲ ਜਾ ਟਕਰਾਈ। ਦੱਸ ਦੇਈਏ ਕਿ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਫ਼ਰਾਰ ਹੋ ਗਿਆ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

 

 

error: Content is protected !!